ਸ਼ਰਾਬੀਆਂ ਬਾਰੇ ਕੀਤਾ ਗਿਆ ਸਰਵੇਖਣ , ਇਸ ਦੌਰਾਨ ਹੈਰਾਨੀਜਨਕ ਖੁਲਾਸੇ

alcohol

ਸਰਕਾਰ ਵੱਲੋਂ ਕਰਾਏ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 10 ਤੋਂ 75 ਸਾਲ ਦੀ ਉਮਰ ਦੇ 14.6 ਫੀਸਦੀ (16 ਕਰੋੜ) ਲੋਕ ਸ਼ਰਾਬ ਪੀਂਦੇ ਹਨ। ਪੰਜਾਬ ਸਮੇਤ ਛੱਤੀਸਗੜ੍ਹ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ ਤੇ ਗੋਆ ਵਿੱਚ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦਾ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਸ਼ਰਾਬ ਤੋਂ ਬਾਅਦ ਦੇਸ਼ ਭਰ ਵਿੱਚ ਭੰਗ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਸਰਵੇਖਣ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਨਾਲ ਮਿਲ ਕੇ ਕਰਾਇਆ ਗਿਆ। ਇਸ ਦੌਰਾਨ ਸ਼ਰਾਬ ’ਤੇ ਨਿਰਭਰ ਲੋਕਾਂ ਵਿੱਚੋਂ 38 ’ਚੋਂ ਇੱਕ ਨੇ ਕਿਸੇ ਨਾ ਕਿਸੇ ਉਪਚਾਰ ਦੀ ਜਾਣਕਾਰੀ ਦਿੱਤੀ ਜਦਕਿ 180 ਵਿੱਚੋਂ ਇੱਕ ਨੇ ਰੋਗੀ ਵਜੋਂ ਜਾਂ ਹਸਪਤਾਲ ਵਿੱਚ ਦਾ ਦਾਖ਼ਲ ਹੋਣ ਬਾਰੇ ਦੱਸਿਆ। ਸਰਵੇਖਣ ਸਾਰੇ 29 ਸੂਬਿਆਂ ਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਕਿ ਕੌਮੀ ਪੱਧਰ ’ਤੇ 186 ਜ਼ਿਲ੍ਹਿਆਂ ਦੇ 2,00,111 ਘਰਾਂ ਨਾਲ ਸੰਪਰਕ ਸਾਧਿਆ ਗਿਆ ਤੇ 4,73,569 ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤ ਗਈ ਸੀ।

ਪਿਛਲੇ ਸਾਲ ਦੌਰਾਨ ਲਗਪਗ 2.8 ਫੀਸਦੀ (ਲਗਪਗ 3 ਕਰੋੜ ਇੱਕ ਲੱਖ) ਲੋਕਾਂ ਨੇ ਭੰਗ ਜਾਂ ਉਸ ਦੇ ਹੋਰ ਉਤਪਾਦਾਂ ਦਾ ਇਸਤੇਮਾਲ ਕੀਤਾ। ਕੌਮੀ ਪੱਧਰ ’ਤੇ ਸਭ ਤੋਂ ਵੱਧ 1.14 ਫੀਸਦੀ ਲੋਕ ਹੈਰੋਇਨ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਵੱਧ ਇੱਕ ਫੀਸਦੀ ਤੋਂ ਕੁਝ ਘੱਟ ਲੋਕ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਤੇ ਅੱਧੇ ਫੀਸਦੀ ਤੋਂ ਵੱਧ ਲੋਕ ਅਫੀਮ ਖਾਂਦੇ ਹਨ।

Source:AbpSanjha