ਪੰਜਾਬੀ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ, ਮਾਤਾ ਦਾ ਹੋਇਆ ਦਿਹਾਂਤ

garry sandhu mother death

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਘਰ ਕੱਲ੍ਹ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਨੇ ਆਪਣੇ ਆਖਰੀ ਸਾਹ ਲਏ। ਜਿਸ ਕਰਕੇ ਗੈਰੀ ਸੰਧੂ ਨੂੰ ਬਹੁਤ ਹੀ ਡੂੰਘਾ ਸਦਮਾ ਲੱਗਿਆ ਹੈ। ਦੱਸਿਆ ਜਾ ਰਿਹਾ ਕਿ ਗੈਰੀ ਸੰਧੂ ਦੇ ਮਾਤਾ ਅਵਤਾਰ ਕੌਰ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ। ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਇਹਨਾਂ ਦਿਨਾਂ ਵਿੱਚ ਵਿਦੇਸ਼ੀ ਦੌਰੇ ਤੇ ਹਨ।

ਜਰੂਰ ਪੜ੍ਹੋ: ਜਲੰਧਰ ਅਤੇ ਕਪੂਰਥਲਾ ਦੇ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ, ਧਰਤੀ ਹੇਠਲਾ ਪਾਣੀ ਹੋਇਆ ਦੂਸ਼ਿਤ

ਮਾਤਾ ਅਵਤਾਰ ਕੌਰ ਦੇ ਦਿਹਾਂਤ ਤੋਂ ਬਾਅਦ ਗੈਰੀ ਸੰਧੂ ਇਕੱਲੇ ਰਹਿ ਗਏ ਹਨ, ਕਿਉਂਕਿ ਪਿਛਲੇ ਵਰ੍ਹੇ ਗੈਰੀ ਸੰਧੂ ਦੇ ਪਿਤਾ ਜੀ ਵੀ ਇਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪਰ ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਗੈਰੀ ਸੰਧੂ ਨੂੰ ਉਹ ਘਾਟਾ ਪੈ ਗਿਆ ਹੈ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ।

garry sandhu mother death

ਗੈਰੀ ਸੰਧੂ ਨੂੰ ਉਹਨਾਂ ਦੇ ਮਾਤਾ ਅਵਤਾਰ ਕੌਰ ਦੇ ਦਿਹਾਂਤ ਦੀ ਖ਼ਬਰ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੁਆਰਾ ਦਿੱਤੀ। ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦੇ ਦਿਹਾਂਤ ਤੋਂ ਬਾਅਦ ਪੂਰੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬ ਦੇ ਮਸ਼ਹੂਰ ਗਾਇਕ ਅੱਜ ਗੈਰੀ ਸੰਧੂ ਨਾਲ ਸੋਗ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਪਿੰਡ ਰੁੜਕਾਂ ਕਲਾਂ ਪਹੁੰਚ ਰਹੇ ਹਨ।