ਜਲੰਧਰ ਅਤੇ ਕਪੂਰਥਲਾ ਦੇ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ, ਧਰਤੀ ਹੇਠਲਾ ਪਾਣੀ ਹੋਇਆ ਦੂਸ਼ਿਤ

flood in punjab

ਪੰਜਾਬ ਵਿੱਚ ਆਏ ਹੜ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ। ਪਰ ਜਲੰਧਰ ਅਤੇ ਕਪੂਰਥਲਾ ਦੇ ਏਰੀਏ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਹੜ੍ਹ ਆਉਣ ਦੇ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਬੇਨਤੀ ਕੀਤੀ ਜਾ ਰਹੀ ਹੈ ਕਿ ਓਵਰਹੈੱਡ ਟੈਂਕ ਦਾ ਪਾਣੀ ਪੀਣ ਯੋਗ ਨਹੀਂ ਹੈ। ਜਲੰਧਰ ਅਤੇ ਕਪੂਰਥਲਾ ਦੇ ਏਰੀਏ ਦੇ ਲੋਕਾਂ ਨੂੰ ਓਵਰਹੈੱਡ ਟੈਂਕ ਤੋਂ ਪਾਣੀ ਨਾ ਪੀਣ ਦੀ ਚੇਤਾਵਨੀ ਦਿੱਤੀ ਗਈ ਹੈ।

flood in punjab

ਸਤਲੁਜ ਦਰਿਆ ਨਾਲ ਆਏ ਹੜ੍ਹ ਦੇ ਨਾਲ ਇਸ ਏਰੀਏ ਦਾ ਪਾਣੀ ਪੂਰੀ ਤਰਾਂ ਦੂਸ਼ਿਤ ਹੋ ਚੁੱਕਾ ਹੈ। ਖੇਤਾਂ ਵਿੱਚ ਲੱਗੇ ਹੋਏ ਬੋਰਾਂ ਏ ਵਿੱਚੋਂ ਪੂਰੇ ਕਾਲੇ ਰੰਗ ਦਾ ਪਾਣੀ ਨਿੱਕਲ ਰਿਹਾ ਹੈ। ਓ ਕਿ ਪੀਣ ਦੇ ਲਈ ਤਾਂ ਕਿ ਖੇਤੀ ਕਰਨ ਦੇ ਯੋਗ ਵੀ ਨਹੀਂ। ਇਸ ਏਰੀਏ ਦੇ ਵਗਦੀ ਚਿੱਟੀ ਵੇਈਂ ਨਦੀ ਹੁਣ ਪੂਰੀ ਤਰਾਂ ਕਾਲੀ ਹੋ ਚੁੱਕੀ ਹੈ। ਕਪੂਰਥਲਾ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ 400 ਫੁੱਟ ਤੱਕ ਪਾਣੀ ਦੂਸ਼ਿਤ ਹੋ ਗਿਆ ਹੈ। ਸ਼ੇਖ ਮੰਗਾ ਪਿੰਡ ਦੇ ਪਰਮਜੀਤ ਸਿੰਘ ਦੇ ਟਿਊਬਵੈੱਲ ‘ਚੋਂ ਚਿੱਕੜ ਨਾਲ ਭਰਿਆ ਪਾਣੀ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਟਿਊਬਵੈੱਲ ‘ਚੋਂ ਦੋ ਦਿਨਾਂ ਤੱਕ ਗੰਧਲਾ ਪਾਣੀ ਆ ਰਿਹਾ ਹੈ।

ਜ਼ਰੂਰ ਪੜ੍ਹੋ: ਕੁਪੋਸ਼ਣ ਹੈ ਭਾਰਤ ਦੀ ਸਭ ਤੋਂ ਵੱਡੀ ਸੱਮਸਿਆ

ਨਸੀਰਪੁਰ, ਮੰਧਲਾ, ਸਰਦਾਰਵਾਲਾ, ਗਿੱਦੜਪਿੰਡੀ, ਕਪੂਰਥਲਾ ਅਤੇ ਜਲੰਧਰ ਦੇ ਕਈ ਪਿੰਡਾਂ ‘ਚ ਪਾਈਪਾਂ ‘ਚੋਂ ਕਾਲਾ ਪਾਣੀ ਆ ਰਿਹਾ ਹੈ। ਨਸੀਰਪੁਰ ਪਿੰਡ ਦੇ ਹਾਲਾਤ ਬੇਹੱਦ ਮਾੜੇ ਹੋ ਚੁੱਕੇ ਹਨ। ਇਸ ਤਰਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਪਾਣੀ ਭੂ-ਜਲ ਦੇ ਨੁਕਸਾਨ ਨਾਲ ਹੋਏ ਸਰਵੇਖਣ ਲਈ ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ ਨੂੰ ਪੱਤਰ ਲਿਖ ਕੇ ਇਕ ਤਕਨੀਕੀ ਟੀਮ ਭੇਜਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਸਰਵੇਖਣ ਕੀਤਾ ਗਿਆ ਹੈ ਜਦਕਿ ਇਸ ਮੁੱਦੇ ‘ਤੇ ਇਕ ਰਿਪੋਰਟ ਤਿਆਰ ਕੀਤੀ ਜਾਣੀ ਬਾਕੀ ਹੈ।