ਅਨਮੋਲ ਕਵਾਤਰਾ ਨੇ ਆਪਣੀ ਐੱਨ.ਜੀ.ਓ. ਨੂੰ ਬੰਦ ਕਰਨ ਦਾ ਕੀਤਾ ਐਲਾਨ

anmol kwatra

ਪਿਛਲੇ ਲੰਮੇ ਸਮੇਂ ਤੋਂ ਕੈਸ਼ ਲੈੱਸ ਐੱਨ.ਜੀ.ਓ. ਨੂੰ ਚਲਾ ਰਹੇ ਲੁਧਿਆਣਾ ਦੇ ਅਨਮੋਲ ਕਵਾਤਰਾ ਨੇ ਆਪਣੀ ਇਸ ਐੱਨ.ਜੀ.ਓ. ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਇਸ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਉਸ ਦੇ ਉੱਪਰ ਚਿੱਕੜ ਉਛਾਲਿਆ ਜਾ ਰਿਹਾ ਹੈ। ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਆਪਣੀ ਇਸ ਐੱਨ.ਜੀ.ਓ. ਨੂੰ ਬੰਦ ਕਰਨ ਦਾ ਠੋਸ ਕਦਮ ਚੁੱਕ ਲਿਆ ਹੈ।

ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਮੈਂ ਲਾਇਵ ਹੋ ਕਿ ਆਪਣੇ ਸਾਥੀਆਂ ਦੇ ਨਾਲ ਲੋੜਬੰਦ ਲੋਕਾਂ ਦੀ ਮੱਦਦ ਕਰਦਾ ਸੀ। ਅਨਮੋਲ ਕਵਾਤਰਾ ਆ ਕਹਿਣਾ ਹੈ ਕਿ ਲੋਕਾਂ ਨੇ ਵੀ ਉਸਦਾ ਉਮੀਦ ਤੋਂ ਜਿਆਦਾ ਸਾਥ ਦਿੱਤਾ ਹੈ। ਅਨਮੋਲ ਕਵਾਤਰਾ ਨੇ ਕਿਹਾ ਕਿ ਮੈਂ ਆਪਣੀ ਇਸ ਕੈਸ਼ ਲੈੱਸ ਐੱਨ.ਜੀ.ਓ. ਦੀ ਮੱਦਦ ਨਾਲ ਲੱਖਾਂ ਲੋਕਾਂ ਦੀ ਸਹਾਇਤਾ ਕਰ ਚੁੱਕਾ ਹਾਂ।

ਜ਼ਰੂਰ ਪੜ੍ਹੋ: ਪੰਜਾਬੀ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ, ਮਾਤਾ ਦਾ ਹੋਇਆ ਦਿਹਾਂਤ

ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਇਵ ਹੋ ਕਿ ਕਿਹਾ ਕਿ ਕੁੱਝ ਲੋਕਾਂ ਵੱਲੋਂ ਉਸਦੇ ਇਸ ਨੇਕ ਕੰਮ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ, ਜਿਸ ਦੇ ਨਾਲ ਉਸਦੇ ਉੱਪਰ ਚਿੱਕੜ ਵੀ ਉਛਾਲਿਆ ਜਾ ਰਿਹਾ ਹੈ। ਅਨਮੋਲ ਕਵਾਤਰਾ ਨੇ ਕਿਹਾ ਕਿ ਮੈਂ ਆਪਣੀ ਇਸ ਕੈਸ਼ ਲੈੱਸ ਐੱਨ.ਜੀ.ਓ. ਨੂੰ ਬੰਦ ਕਰਨ ਜਾ ਰਿਹਾ ਹਾਂ। ਪਰ ਜਿਸ ਵੀ ਕਿਸੇ ਮੇਰੇ ਸਾਥੀ ਨੇ ਕੈਸ਼ ਲੈੱਸ ਐੱਨ.ਜੀ.ਓ. ਨੂੰ ਜਾਰੀ ਰੱਖਣਾ ਚਾਹੁੰਦਾ ਹੈ ਮੈਂ ਉਸਦਾ ਹਰ ਤਰੀਕੇ ਨਾਲ ਸਹਿਯੋਗ ਦੇਣ ਲਈ ਤਿਆਰ ਹਾਂ।