ਮੋਗਾ ਦੇ ਵਿੱਚ 25 ਸਾਲਾ ਲੜਕੀ ਦੇ ਨਾਲ ਗੈਂਗਰੇਪ

gangrape-with-25-years-old-girl-in-moga

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਹੋਰ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਆਇਆ ਹੈ। ਜਿੱਥੇ 25 ਸਾਲਾ ਲੜਕੀ ਦੇ ਨਾਲ ਗੈਂਗਰੇਪ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਇਸ ਵਾਰਦਾਤ ਸੰਬਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਕੱਲ੍ਹ ਉਹ ਆਪਣੀ ਭੈਣ ਨੂੰ ਮਿਲਣ ਧਲੇਕੇ ਪਿੰਡ ਗਈ ਸੀ।

ਦਿਨ ਐਤਵਾਰ ਨੂੰ ਦੁਪਹਿਰ 2.30 ਵਜੇ ਦੇ ਕਰੀਬ ਉਹ ਰਸਤੇ ‘ਚ 5 ਪੀਰ ਜਗ੍ਹਾ ਰੁਕੀ, ਉੱਥੇ ਪਿੱਛੋਂ 2 ਔਰਤਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਪਿੱਛੋਂ 2 ਕਾਰ ਸਵਾਰ ਮੁੰਡੇ ਆਏ ਉਨ੍ਹਾਂ ‘ਚੋਂ ਇਕ ਮੁੰਡੇ ਨੇ ਉਤਰ ਕੇ ਅਤੇ ਦੋਵੇਂ ਔਰਤਾਂ ਨੇ ਉਸ ਨੂੰ ਜ਼ਬਰਦਸਤੀ ਕਾਰ ‘ਚ ਧਕੇਲ ਦਿੱਤਾ ਅਤੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ। ਰਸਤੇ ‘ਚ ਉਸ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਹ ਧੁਰੀ ਜ਼ਿਲਾ ਸੰਗਰੂਰ ‘ਚ ਸੀ।

ਜ਼ਰੂਰ ਪੜ੍ਹੋ: LIC ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ

ਉਹ ਕਿਸੇ ਤਰਾਂ ਉੱਥੋਂ ਬਚ ਕੇ ਲੁਧਿਆਣਾ ਪਹੁੰਚੀ ਅਤੇ ਕਿਸੇ ਅਣਜਾਣ ਵਿਅਕਤੀ ਦੇ ਫੋਨ ਤੋਂ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਘਰਦਿਆਂ ਨੇ ਉੱਥੇ ਪਹੁੰਚ ਕੇ ਉਸ ਨੂੰ ਲੁਧਿਆਣਾ ਤੋਂ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।ਪੁਲਿਸ ਨੇ ਲੜਕੀ ਦੇ ਬਿਆਨ ਦਰਜ ਲਏ ਹਨ। ਪੁਲਸ ਅਧਿਕਾਰੀ ਖਲੀਲ ਖਾਨ ਨੇ ਕਿਹਾ ਕਿ ਇਸ ਸਬਧੀ ‘ਚ ਲੜਕੀ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜ਼ਿਲਾ ਪੁਲਸ ਦੇ ਨਾਲ ਗੱਲ ਕਰਕੇ ਕੀਤੀ ਜਾਵੇਗੀ।