ਇਰਾਨ ਦੇ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਹੁਣ ਤੱਕ 5 ਲੋਕਾਂ ਦੀ ਮੌਤ

earthquake-in-iran

ਇਰਾਨ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇਸ ਦੇ ਉੱਤਰੀ-ਪੱਛਮੀ ਇਲਾਕੇ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਜਿਸ ਦੇ ਨਾਲ ਹੁਣ ਤੱਕ 5 ਲੋਕਾਂ ਦੀ ਮੌਤ ਅਤੇ 125 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਭੂ ਸਰਵੇਖਣ ਦੇ ਅਨੁਸਾਰ ਇਹ ਭੂਚਾਲ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ।

ਜ਼ਰੂਰ ਪੜ੍ਹੋ: ਮੋਗਾ ਦੇ ਵਿੱਚ 25 ਸਾਲਾ ਲੜਕੀ ਦੇ ਨਾਲ ਗੈਂਗਰੇਪ

ਇਹ ਭੂਚਾਲ ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਇਰਾਨ ਦੇ ਪੂਰਬੀ ਅਜਰਬੈਜਾਨ ਸੂਬੇ ਵਿਚ ਵੀਰਵਾਰ ਦੇਰ ਰਾਤ ਨੂੰ 2 ਵੱਜ ਕੇ 20 ਮਿੰਟ ‘ਤੇ ਆਇਆ। ਭੂਚਾਲ ਦੀ ਤੀਬਰਤਾ 5.8 ਸੀ ਅਤੇ ਇਸ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਰਾਨ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਰਾਨ ਦੇ ਬਾਮ ਸ਼ਹਿਰ ਵਿਚ 2003 ਵਿਚ ਆਏ 6.6. ਤੀਬਰਤਾ ਦੇ ਭੂਚਾਲ ਕਾਰਨ 26000 ਲੋਕਾਂ ਦੀ ਮੌਤ ਹੋ ਗਈ ਸੀ।