Ludhiana News: ਮੋਗਾ-ਲੁਧਿਆਣਾ ਹਾਈਵੇਅ ‘ਤੇ ਪੱਤਰਕਾਰਾਂ ਦੀ ਕਾਰ’ ਤੇ ਫਾਇਰਿੰਗ, ਇਕ ਪੱਤਰਕਾਰ ਦੀ ਮੌਤ

firing-on-journalists-on-moga-ludhiana-highway

Ludhiana News:  ਪੱਤਰਕਾਰਾਂ ਵਜੋਂ ਜਾਣੇ ਜਾਂਦੇ ਦੋ ਕਾਰ ਸਵਾਰਾਂ ਨੂੰ ਮੋਗਾ ਲੁਧਿਆਣਾ ਨੈਸ਼ਨਲ ਹਾਈਵੇਅ ਤੇ ਜ਼ਿਲ੍ਹਾ ਮੋਗਾ ਦੇ ਥਾਣਾ ਮੀਣਾ ਦੀ ਹੱਦ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜੋ ਕਿ ਮੌਕੇ ਤੇ ਗੱਡੀ ਭਜਾ ਕੇ ਕੋਟ ਈਸੇ ਖਾਂ ਦੇ ਇਕ ਨਿੱਜੀ ਹਸਪਤਾਲ ਪਹੁੰਚਿਆ, ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ 4 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸਿਸ, ਕੇਸ ਦਰਜ

ਜ਼ਖਮੀ ਵਿਅਕਤੀ ਨੇ ਆਪਣੀ ਪਹਿਚਾਣ ਗੁਰਚੇਤ ਸਿੰਘ, ਜੋ ਪੱਟੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਪੱਤਰਕਾਰ ਹਨ ਅਤੇ ਪੱਟੀ ਦੇ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਇੱਕ ਕਰ ਦੇ ਰਾਹੀਂ ਮੋਗਾ ਰਾਹੀਂ ਚੰਡੀਗੜ੍ਹ ਜਾ ਰਹੇ ਸਨ। ਥਾਣਾ ਮੀਨਾ ਤੋਂ ਥੋੜ੍ਹੀ ਦੇਰ ਪਿੱਛੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿਚ ਇਕ ਦੀ ਮੌਤ ਹੋ ਗਈ। ਐਸਪੀ ਹੈਡਕੁਆਟਰ ਰਤਨ ਸਿੰਘ ਬਰਾੜ ਅਤੇ ਡੀਐਸਪੀ ਯਾਦਵਿੰਦਰ ਸਿੰਘ ਹਸਪਤਾਲ ਪਹੁੰਚ ਗਏ ਜਿਵੇਂ ਹੀ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਜਿਥੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਜਾਣਕਾਰੀ ਦੇਣ ਦੀ ਗੱਲ ਕਹੀ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ