Ludhiana News: ਲੁਧਿਆਣਾ ਵਿੱਚ 4 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸਿਸ, ਕੇਸ ਦਰਜ

4-year-girl-raped-in-ludhiana

Ludhiana News: ਚੰਡੀਗੜ੍ਹ ਰੋਡ ‘ਤੇ Sacred Heart Convent School Sector 39, Ludhiana ਚ ਪੜ੍ਹ ਰਹੀ ਇਕ ਹੌਜ਼ਰੀ ਕਾਰੋਬਾਰੀ ਦੀ 4 ਸਾਲਾ ਬੱਚੀ ‘ਨਾਲ ਬਲਾਤਕਾਰ ਕਰਨ ਦਾ ਮਾਮਲਾ ਆ ਸਾਹਮਣੇ ਆ ਰਿਹਾ ਹੈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਵੀਰਵਾਰ ਨੂੰ ਬੱਚੀ ਨੂੰ ਸਕੂਲ ਭੇਜਣ ਲਈ ਤਿਆਰ ਕਰ ਰਹੀ ਸੀ। ਇਸ ਸਮੇਂ ਦੌਰਾਨ, ਜਦੋਂ ਉਸਨੇ ਲਹੂ ਵੇਖਿਆ ਤਾਂ ਉਸਨੇ ਆਪਣੇ ਪਤੀ ਨੂੰ ਦੱਸਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਸਰਦੀ ਨੇ ਖਿਲਾਰੇ ਆਪਣੇ ਖੰਭ, ਸੀਤ ਲਹਿਰ ਦੇ ਵਿੱਚ ਠਰਿਆ ਲੁਧਿਆਣਾ

ਪੁਲਿਸ ਨੇ ਬਲਾਤਕਾਰ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਬੱਚੀ ਦਾ ਅੱਜ ਡਾਕਟਰੀ ਚੈੱਕ-ਅੱਪ ਕਰਵਾਇਆ ਜਾਵੇਗਾ। ਅਜੇ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਬੱਚੀ ਦੇ ਨਾਲ ਰੇਪ ਸਕੂਲ ਦੇ ਅੰਦਰ ਹੋਇਆ ਹੈ ਜਾ ਸਕੂਲ ਦੇ ਬਾਹਰ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ। ਬੱਚੀ ਨੇ ਅਜੇ ਇਸ ਬਾਰੇ ਕੁਝ ਨਹੀਂ ਦੱਸਿਆ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਹਨ।

Ludhiana News in Punjabi  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ