Ludhiana News: ਤਾਜਪੁਰ ਰੋਡ ‘ਤੇ ਲੱਕੜ ਦੇ ਗੋਦਾਮ ਵਿੱਚ ਸਿਲੰਡਰ ਫਟਣ ਦੇ ਨਾਲ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

fire in wooden warehouse ludhiana

Ludhiana News: ਮਾਲਪੁਰ ਦੇ ਤਾਜਪੁਰ ਰੋਡ ‘ਤੇ ਲੱਕੜ ਦੇ ਗੋਦਾਮ’ ਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ’ ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ ਚਾਰ ਵਜੇ ਸ਼ੁਰੂ ਹੋਈ। ਇਹ ਗੋਦਾਮ ਗੁਰੂ ਅਰਜੁਨ ਦੇਵ ਨਗਰ ਗਲੀ ਨੰਬਰ 6 ਦੇ ਬਾਹਰ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨ ਗੋਦਾਮ ਵਿਚ ਦੋ ਸਿਲੰਡਰ ਵੀ ਫਟ ਗਏ, ਜਿਸ ਕਾਰਨ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸਥਾਨਕ ਲੋਕਾਂ ਨੇ ਤੁਰੰਤ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦਿੱਤੀ।

ਇਹ ਵੀ ਪੜ੍ਹੋ: Ludhiana News: ਮੋਗਾ-ਲੁਧਿਆਣਾ ਹਾਈਵੇਅ ‘ਤੇ ਪੱਤਰਕਾਰਾਂ ਦੀ ਕਾਰ’ ਤੇ ਫਾਇਰਿੰਗ, ਇਕ ਪੱਤਰਕਾਰ ਦੀ ਮੌਤ

ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ਦੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਗੋਦਾਮ ਵਿੱਚ ਰੱਖੀ ਲੱਕੜ ਅੱਗ ਲੱਗਣ ਦੇ ਕਾਰਨ ਸੜ ਕੇ ਸੁਆਹ ਹੋ ਗਈ ਹੈ। ਘਾਟੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਧਮਾਕੇ ਕਾਰਨ ਸਿਲੰਡਰ ਫਟਣ ਕਾਰਨ ਆਲੇ ਦੁਆਲੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਿਆ। ਜੇਕਰ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਨਾ ਪਹੁੰਚਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਆਸ ਪਾਸ ਦੇ ਖੇਤਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ।

fire in wooden warehouse ludhiana

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ