ਕਪਿਲ ਸ਼ਰਮਾ ਦਾ ਸ਼ੋਅ ਇਸ ਮਹੀਨੇ ਵਿੱਚ ਵਾਪਸ ਆਉਣ ਵਾਲਾ ਹੈ, ਇਸ ਦੀ ਪੁਸ਼ਟੀ ਕ੍ਰਿਸ਼ਨਾ ਅਭਿਸ਼ੇਕ ਨੇ ਕੀਤੀ ਹੈ

The-kapil-Sharma-show-is-set-to-return-in-this-month-confirms-krushna-abhishek

ਦ ਕਪਿਲ ਸ਼ਰਮਾ ਸ਼ੋਅ ਵਿੱਚ ਸਪਨਾ ਅਤੇ ਹੋਰ ਕਿਰਦਾਰ ਨਿਭਾਉਣ ਵਾਲੇ ਕ੍ਰਿਸ਼ਨ ਅਭਿਸ਼ੇਕ ਨੇ ਖੁਲਾਸਾ ਕੀਤਾ ਹੈ ਕਿ ਸ਼ੋਅ ਜਲਦੀ ਹਾ ਆਨਏਅਰ ਹੋਣ ਵਾਲਾ ਹੈ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਇਸ ਦੇ ਆਨਏਅਰ ਦੀ ਤਰੀਕ ਤੈਅ ਨਹੀਂ ਹੋਈ।

ਸ਼ੋਅ ਦੇ ਨਵੇਂ ਸੀਜ਼ਨ ਵਿਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਅਤੇ ਕਈ ਬਦਲਾਵ ਕੀਤੇ ਜਾਣਗੇ। ਸ਼ੋਅ ਵਿੱਚ ਸਪਨਾ ਦਾ ਕਿਰਦਾਰ ਨਿਭਾਉਣ ਵਾਲੇ ਕ੍ਰਿਸ਼ਨ ਅਭਿਸ਼ੇਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰ ਇਸ ਦੇ ਆਨਏਅਰ ਦੀ ਤਰੀਕ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ।

ਕ੍ਰਿਸ਼ਣਾ ਅਭਿਸ਼ੇਕ ਨੇ ਸ਼ੋਅ ਦੇ ਨਵੇਂ ਸੀਜ਼ਨ ਬਾਰੇ ਇੱਕ ਇੰਟਰਵਿਊ ‘ਚ ਗੱਲ ਕੀਤੀ ਹੈ। ਉਸ ਨੇ ਕਿਹਾ, “ਸ਼ੋਅ ਮਈ ਵਿੱਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਅਸੀਂ ਹਾਲੇ ਇਸ ਲਈ ਤਰੀਕ ਤੈਅ ਨਹੀਂ ਕੀਤੀ ਹੈ। ਹਾਂ, ਇਸ ਵਾਰ ਵੀ ਕੁਝ ਨਵੀਆਂ ਚੀਜ਼ਾਂ ਹੋਣਗੀਆਂ। ਸੈੱਟ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।

ਦੱਸ ਦਈਏ ਕਿ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਪੈਟਰਨਟੀ ਛੁੱਟੀ ਕਰਕੇ ਕਪਿਲ ਸ਼ਰਮਾ ਸ਼ੋਅ ਆਫ਼ ਏਅਰ ਹੋ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿਚ ਕਾਮੇਡੀਅਨ ਅਦਾਕਾਰ ਅਤੇ ਉਸਦੀ ਪਤਨੀ ਗਿੰਨੀ ਚਤਰਥ ਨੇ ਦੂਜੇ ਬੱਚੇ ਦਾ ਸਵਾਗਤ ਕੀਤਾ।

ਪੂਰੀ ਟੀਮ ਇਕੱਠੇ ਬੈਠ ਕੇ ਫੈਸਲਾ ਕਰਨ ਜਾ ਰਹੀ ਹੈ ਕਿ ਸਾਰਿਆਂ ਨੂੰ ਕੀ ਕਰਨਾ ਹੈ। ਪਰ ਅਸੀਂ ਇੱਕ ਫਿਰ ਤੋਂ ਪੂਰੇ ਜੋਸ਼ ‘ਚ ਹਾਂ।” ਇਸ ਦੇ ਨਾਲ ਹੀ ਕਾਮੇਡੀਅਨ ਕਪਿਲ ਸ਼ਰਮਾ ਨੈੱਟਫਲਿਕਸ ‘ਤੇ ਆਪਣੇ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ। ਭਾਰਤ ਦੇ ਸਟਾਰ ਕਾਮੇਡੀਅਨ ਦੇ ਪ੍ਰਸ਼ੰਸਕ ਵੀ ਇਹ ਵੇਖ ਕੇ ਉਤਸ਼ਾਹਿਤ ਹਨ ਕਿ ਕਪਿਲ ਸ਼ਰਮਾ ਇਸ ਵਾਰ ਓਟੀਟੀ ਪਲੇਟਫਾਰਮ ‘ਤੇ ਕੀ ਖਾਸ ਲਿਆਉਣ ਵਾਲਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ