ਵੱਖ ਵੱਖ ਸੂਬਿਆਂ ‘ਚ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਕੁੱਲ 3176 ਮਾਮਲੇ ਆਏ ਸਾਹਮਣੇ

Corona-attack-increased-in-various-states

ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 3,176 ਕੇਸ ਦਰਜ ਹੋਏ ਅਤੇ 59 ਮੌਤਾਂ ਹੋਈਆਂ। ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ ‘ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ ‘ਚ 22,652 ਐਕਟਿਵ ਕੇਸ ਹਨ। ਰਾਜ ਵਿੱਚ ਸਰਗਰਮ ਮਾਮਲੇ ਵੀਰਵਾਰ ਨੂੰ 21,000 ਤੋਂ ਵੱਧ ਕੇ 22,652 ਹੋ ਗਏ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ।

ਸ਼ੁਕਰਵਾਰ ਨੂੰ 1,816 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 1,96,831 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਕੋਵਿਡ-19 ਦੇ ਜ਼ਿਲਾ ਕਪੂਰਥਲਾ ‘ਚ 327 ਪਾਜੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ।

ਫਗਵਾੜਾ ਤੋਂ 300, ਭੁਲੱਥ ਤੋਂ 38, ਸੁਲਤਾਨਪੁਰ ਲੋਧੀ ਤੋਂ 46, ਬੇਗੋਵਾਲ ਤੋਂ 108, ਢਿਲਵਾਂ ਤੋਂ 123, ਕਾਲਾ ਸੰਘਿਆਂ ਤੋਂ 72, ਫੱਤੂਢੀਂਗਾ ਤੋਂ 48, ਪਾਂਛਟਾ ਤੋਂ 80 ਤੇ ਟਿੱਬਾ ਤੋਂ 30 ਲੋਕਾਂ ਦੇ ਸੈਂਪਲ ਲਏ ਗਏ।

ਲੋਕਾਂ ਨੂੰ ਬਿਨਾਂ ਮਾਸਕ, ਸਮਾਜਿਕ ਦੂਰੀ ਦਾ ਪਾਲਣ ਨਾ ਕਰਦੇ ਹੋਏ ਬਾਜ਼ਾਰਾਂ, ਜਨਤਕ ਥਾਵਾਂ ‘ਤੇ ਘੁੰਮਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ। ਜ਼ਿਲੇ ‘ਚ ਹੋ ਰਹੇ ਕੋਰੋਨਾ ਬਲਾਸਟ ਦੇ ਬਾਵਜੂਦ ਵੀ ਲੋਕ ਪਤਾ ਨਹੀ ਕਿਸ ਗੱਲ ਦੀ ਉਡੀਕ ਕਰ ਰਹੇ ਹਨ।

ਜੇਕਰ ਕੋਰੋਨਾ ਤੋਂ ਲੋਕ ਨਿਜਾਤ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣਾ ਕਰਨਾ ਪਵੇਗਾ ਨਹੀ ਤਾਂ ਇਸੇ ਤਰ੍ਹਾਂ ਵੱਡੀ ਗਿਣਤੀ ‘ਚ ਕੇਸ ਆਉਣ ਤੇ ਮੌਤ ਹੋਣ ਦਾ ਸਿਲਸਿਲਾ ਜਾਰੀ ਰਹੇਗਾ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ