ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸਲਮਾਨ ਖਾਨ ਦੀ ਇਹ ਵੀਡੀਓ

Salman Khan fitness video

ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟ ‘ਚ ਕਾਫੀ ਰੁੱਝੇ ਹੋਏ ਹਨ। ਜਿੱਥੇ ਸਲਮਾਨ ਦੀ ‘ਭਾਰਤ’ ਥਿਏਟਰਾਂ ‘ਚ ਧਮਾਲ ਮਚਾਉਣ ਲਈ ਤਿਆਰ ਹੈ, ਉੱਥੇ ਹੀ ਸਲਮਾਨ ਨੇ ‘ਇੰਸ਼ਾਅੱਲ੍ਹਾ’ ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਸਲਮਾਨ ਦਾ ਸ਼ਰਟਲੈੱਸ ਵਰਕਆਊਟ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਧਮਾਲ ਪਾ ਰਿਹਾ ਹੈ।

ਇਹ ਵੀ ਪੜ੍ਹੋ : ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਤੇ ਬਣੀ ‘ਛਪਾਕ’ ‘ਚ ਦੀਪਿਕਾ ਦੀ ਪਹਿਲੀ ਝਲਕ

ਸਲਮਾਨ ਨੇ ਹਾਲ ਹੀ ‘ਚ ਫਿੱਟਨੈੱਸ ਉਪਕਰਨਾਂ ਦੇ ਬ੍ਰਾਂਡ ਨੂੰ ਲੌਂਚ ਕੀਤਾ ਹੈ। ਇਸ ਨਾਲ ਵਰਕਆਊਟ ਵੀਡੀਓ ਨੂੰ ਉਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਸਾਹਮਣੇ ਆਏ ਵੀਡੀਓ ‘ਚ ਸਲਮਾਨ ਇੱਕ ਵਾਰ ਫੇਰ ਸ਼ਰਟਲੈੱਸ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕਈ ਲੋਕਾਂ ਦੇ ਪਸੀਨੇ ਨਿਕਲ ਜਾਣਗੇ।

ਫਿਲਹਾਲ ਸਲਮਾਨ ਦੀ ਫ਼ਿਲਮ ‘ਭਾਰਤ’ ਦੇ ਟੀਜ਼ਰ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ ਜਿਸ ‘ਚ ਕੈਟਰੀਨਾ ਤੇ ਸਲਮਾਨ ਦੀ ਜੋੜੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਲਮਾਨ ਸੰਜੇ ਲੀਲਾ ਭੰਸਾਲੀ ਦੀ ‘ਇੰਸਾਅੱਲ੍ਹਾ’ ‘ਚ ਆਲਿਆ ਭੱਟ ਨਾਲ ਨਜ਼ਰ ਆਉਣਗੇ।

Source:AbpSanjha