ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਤੇ ਬਣੀ ‘ਛਪਾਕ’ ‘ਚ ਦੀਪਿਕਾ ਦੀ ਪਹਿਲੀ ਝਲਕ

Chhapaak deepika padukone

ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਫ਼ਿਲਮ ‘ਚ ਦੀਪਿਕਾ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਦੀਪਿਕਾ ਦੇ ਇਸ ਰੂਪ ਨੂੰ ਦੇਖ ਕੇ ਹਰ ਕੋਈ ਕੰਫਿਊਜ਼ ਹੋ ਰਿਹਾ ਹੈ ਕਿਉਂਕਿ ਦੀਪਿਕਾ ਦਾ ਲੁੱਕ ਲਕਸ਼ਮੀ ਅਗਰਵਾਲ ਵਰਗਾ ਲੱਗ ਰਿਹਾ ਹੈ।

ਫ਼ਿਲਮ ‘ਚ ਦੀਪਿਕਾ ਦਾ ਨਾਂ ਮਾਲਤੀ ਹੋਵੇਗਾ। ਇਸ ਨੂੰ ਦੀਪਿਕਾ ਹੀ ਪ੍ਰੋਡਿਊਸ ਕਰ ਰਹੀ ਹੈ ਤੇ ਫ਼ਿਲਮ ‘ਚ ਦੀਪਿਕਾ ਨਾਲ ਵਿਕ੍ਰਾਂਤ ਮੈਸੀ ਨਜ਼ਰ ਆਉਣਗੇ। ‘ਛਪਾਕ’ ਦੀ ਫਸਟ ਲੁੱਕ ਦੇ ਨਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਗਿਆ ਹੈ ਜੋ 10 ਜਨਵਰੀ, 2020 ਹੈ। ਫ਼ਿਲਮ ਦੀ ਪਹਿਲੀ ਝਲਕ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਸੰਨੀ ਦਿਓਲ ਹੋ ਸਕਦੇ ਨੇ BJP ਦੇ ਉਮੀਦਵਾਰ

ਕੁਝ ਹੀ ਸਮੇਂ ‘ਚ ਦੀਪਿਕਾ ਦੇ ਸ਼ੇਅਰ ਨੂੰ ਕਈ ਲਾਈਕ ਤੇ ਕੁਮੈਂਟ ਮਿਲ ਗਏ ਸੀ। ਇਸ ਫ਼ਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ। ਜੇਕਰ ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਦੀਪਿਕਾ ਦੀਆਂ ਅੱਖਾਂ ‘ਚ ਉਦਾਸੀ ਨਜ਼ਰ ਆ ਰਹੀ ਹੈ। ਉਸ ਦਾ ਗੈਟਅੱਪ ਕਿਰਦਾਰ ਨੂੰ ਡਿਫਾਈਨ ਕਰ ਰਿਹਾ ਹੈ।

ਇਨ੍ਹਾਂ ਹੀ ਨਹੀ ਬਾਲੀਵੁੱਡ ਕੁਵਿਨ ਕੰਗਨਾ ਦੀ ਭੈਣ ਰੰਗੋਲੀ ਵੀ ਅਜਿਹਾ ਦਰਦ ਬਰਦਾਸ਼ਤ ਕਰ ਚੁੱਕੀ ਹੈ ਅਤੇ ‘ਛਪਾਕ’ ਦੀ ਲੁੱਕ ਦੇਖ ਕੇ ਉਹ ਇਮੋਸ਼ਨਲ ਹੋ ਗਈ ਜਿਸ ਬਾਰੇ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਐਸੀਡ ਅਟੈਕ ਕਾਰਨ ਰੰਗੌਲੀ ਆਪਣੀ ਸੁਣਨ ਅਤੇ ਦੇਖਣ ਦੀ 90% ਤਾਕਤ ਖੋ ਚੁੱਕੀ ਹੈ।

Source:AbpSanjha