‘ਕੇਸਰੀ’ ਨੇ ਕੀਤਾ 100 ਕਰੋੜ ਦਾ ਅੰਕੜਾ ਪਾਰ, ਬਣਾਏ ਕਈ ਨਵੇਂ ਰਿਕਾਰਡ

kesari

1. ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਨੇ ਰਿਲੀਜ਼ ਦੇ 7 ਦਿਨਾਂ ਅੰਦਰ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

kesari 100 cr on box office

ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ

2. ਰਿਲੀਜ਼ ਹੋਣ ਦੇ 7ਵੇਂ ਦਿਨ ਫਿਲਮ ਨੂੰ 6.52 ਕਰੋੜ ਦੀ ਕਮਾਈ ਹੋਈ।

kesari

3. ਇਸ ਦੇ ਬਾਅਦ ਫਿਲਮ ਦੀ ਕੁੱਲ ਕਮਾਈ 100.01 ਕਰੋੜ ਰੁਪਏ ਹੋ ਗਈ ਹੈ।

kesari

4. ਹੁਣ ਤਕ ਫਿਲਮ ਨੇ 5 ਵੱਡੇ ਰਿਕਾਰਡ ਕਾਇਮ ਕਰ ਲਏ ਹਨ। ਫਿਲਮ ਇਸ ਸਾਲ 100 ਕਰੋੜ ਕਲੱਬ ਵਿੱਚ ਸਭ ਤੋਂ ਪਹਿਲਾਂ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ।

kesari

5. ਇਸ ਤੋਂ ਪਹਿਲਾਂ ਪਹਿਲੇ ਹੀ ਦਿਨ 21.06 ਕਰੋੜ ਦੀ ਕਮਾਈ ਦੇ ਮਾਮਲੇ ਵਿੱਚ ਇਹ ਫਿਲਮ 2019 ਦੀ ਸਭ ਤੋਂ ਵੱਡੀ ਫਿਲਮ ਹੋਣ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੀ ਹੈ।

kesari

6. ਤਿੰਨ ਦਿਨਾਂ ਅੰਦਰ ਫਿਲਮ ਨੇ 50 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ। ਇਸ ਸਾਲ ਰਿਲੀਜ ਹੋਈ ਕੋਈ ਵੀ ਫਿਲਮ ਤਿੰਨ ਦਿਨਾਂ ‘ਚ ਇੰਨਾ ਨਹੀਂ ਕਮਾ ਸਕੀ।

kesari

7. ਇਸ ਤੋਂ ਇਲਾਵਾ ਫਿਲਮ ਨੇ ਚਾਰ ਦਿਨਾਂ ਅੰਦਰ 75 ਕਰੋੜ ਦਾ ਅੰਕੜਾ ਪਾਰ ਕੀਤਾ ਹੈ। 2019 ਲਈ ਇਹ ਵੀ ਇੱਕ ਰਿਕਾਰਡ ਹੈ।

kesari

8. ਇਸ ਦੇ ਨਾਲ ਹੀ ਫਿਲਮ ‘ਕੇਸਰੀ’ ਨੇ ਓਪਨਿੰਗ ਵੀਕੈਂਡ ਵਿੱਚ ਸਭ ਤੋਂ ਜ਼ਿਆਦਾ ਕਮਾਈ (78.07 ਕਰੋੜ) ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ ਸੀ।

Source:AbpSanjha