Sanjay Dutt Latest News: ਕੈਂਸਰ ਦੀ ਪਹਿਲੀ ਕੀਮੋਥਰੈਪੀ ਪੂਰੀ ਹੋਣ ਤੋਂ ਸਾਹਮਣੇ ਆਈਆਂ ਸੰਜੈ ਦੱਤ ਦੀਆਂ ਤਸਵੀਰਾਂ

sanjay-dutt-cancer-updates-news-upcoming-movie-shamshera-shooting-will-resume
Sanjay Dutt Latest News: ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਮੇਂ ਫੇਫੜਿਆਂ ਦੇ ਕੈਂਸਰ ਦੀ ਬੀਮਾਰੀ ਨਾਲ ਜੂਝਰਹੇ ਹਨ। ਆਪਣੀ ਬੀਮਾਰੀ ਦੀ ਗੱਲ ਸੰਜੇ ਦੱਤ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਗੱਲ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਉਥੇ ਹੀ ਪ੍ਰਸ਼ੰਸਕ ਲਗਾਤਾਰ ਸੰਜੂ ਬਾਬਾ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਪਰ ਸੰਜੇ ਦੱਤ ਨੇ ਆਪਣੀ ਇਸ ਬੀਮਾਰੀ ਨੂੰ ਆਪਣੇ ਕੰਮ ‘ਚ ਨਹੀਂ ਆਉਣ ਦਿੱਤਾ।

ਇਹ ਵੀ ਪੜ੍ਹੋ: ਕੰਗਨਾ ਨੂੰ ਕੇਂਦਰ ਵਲੋਂ ਮਿਲੀ ‘Y’ ਸੁਰੱਖਿਆ, ਅਦਾਕਾਰਾ ਨੇ ਟਵਿੱਟਰ ਤੇ ਇੰਝ ਕੀਤਾ ਅਮਿਤ ਸ਼ਾਹ ਦਾ ਧੰਨਵਾਦ

ਉਥੇ ਇਲਾਜ ਦੇ ਨਾਲ-ਨਾਲ ਆਪਣੀ ਅਪਕਮਿੰਗ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਵੀ ਕਰਨਗੇ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸੰਜੇ ਦੱਤ ਦੀ ਪਹਿਲੀ ਕੀਮੋਥੈਰੇਪੀ ਪੂਰੀ ਹੋ ਚੁੱਕੀ ਹੈ। ਉਥੇ ਹੀ ਹੁਣ ਉਹ ਆਪਣੀ ਫ਼ਿਲਮ ‘ਸ਼ਮਸ਼ੇਰਾ’ ਨੂੰ ਪੂਰਾ ਕਰਨ ‘ਚ ਜੁੱਟ ਗਏ ਹਨ। ਟਾਈਮਸ ਆਫ਼ ਇੰਡੀਆ ਦੀ ਤਿਆਰ ਕੀਤੀ ਰਿਪੋਰਟ ਦੇ ਅਨੁਸਾਰ, ਸੰਜੇ ਦੱਤ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਲਈ ਸੈੱਟ ‘ਤੇ ਮੁੜ ਤੋਂ ਵਾਪਸ ਆ ਗਏ ਹੈ। ਇਥੇ ਸੰਜੇ ਦੱਤ 2 ਦਿਨਾਂ ਤੱਕ ਸ਼ੂਟਿੰਗ ਕਰਨਗੇ।

sanjay-dutt-cancer-updates-news-upcoming-movie-shamshera-shooting-will-resume

ਇਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਆਪਣੇ ਇਲਾਜ ਲਈ ਵਾਪਸ ਜਾਣਗੇ। ਸੋਮਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਸਥਿਤ ਯਸ਼ਰਾਜ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਸੰਜੇ ਦੱਤ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਣ ਵਾਲੇ ਹਨ ਪਰ ਹਾਲੇ ਉਹ ਭਾਰਤ ‘ਚ ਹੀ ਹਨ। ਸੰਜੇ ਦੱਤ ਆਪਣਾ ਇਲਾਜ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਕਰਵਾ ਰਹੇ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ