ਕੰਗਨਾ ਨੂੰ ਕੇਂਦਰ ਵਲੋਂ ਮਿਲੀ ‘Y’ ਸੁਰੱਖਿਆ, ਅਦਾਕਾਰਾ ਨੇ ਟਵਿੱਟਰ ਤੇ ਇੰਝ ਕੀਤਾ ਅਮਿਤ ਸ਼ਾਹ ਦਾ ਧੰਨਵਾਦ

Kangana thanks center govt after getting Y level security

ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਨੁੰ ਸੈਂਟਰ ਸਰਕਾਰ ਵਲੋਂ ‘Y’ ਪ੍ਰੋਟੈਕਸ਼ਨ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕੀ ਸ਼ਿਵ ਸੈਨਾ ਦੇ ਮੰਤਰੀ ਸੰਜੇ ਰਾਉਤ ਨੇ ਕੰਗਨਾ ਮੁੰਬਈ ਨਾਂ ਆਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਨੇਤਾ ਤੇ ਕਾਰਕੁਨ ਮੁੰਬਈ ਵਿੱਚ ਉਸ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਕੰਗਨਾ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ‘Y’ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਕੰਗਨਾ ਨੇ ਇਸ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।

ਕੰਗਨਾ ਨੇ ਟਵੀਟ ਕੀਤਾ, “ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਫਾਸ਼ੀਵਾਦੀ ਹੁਣ ਕਿਸੇ ਦੇਸ਼ ਭਗਤੀ ਦੀ ਆਵਾਜ਼ ਨੂੰ ਕੁਚਲ ਨਹੀਂ ਸਕਦਾ, ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਉਹ ਚਾਹੁੰਦੇ ਤਾਂ ਇਨ੍ਹਾਂ ਹਾਲਾਤ ਕਾਰਨ ਮੈਨੂੰ ਮੁੰਬਈ ਨਾ ਜਾਣ ਦੀ ਸਲਾਹ ਦਿੰਦੇ, ਪਰ ਉਨ੍ਹਾਂ ਨੇ ਭਾਰਤ ਦੀ ਧੀ ਦੇ ਸ਼ਬਦਾਂ ਦਾ ਸਨਮਾਨ ਕੀਤਾ, ਸਾਡੀ ਸਵੈ-ਮਾਣ ਦੀ ਇੱਜ਼ਤ ਕੀਤੀ, ਜੈ ਹਿੰਦ।”

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ