ਦੁਬਈ ‘ਚ ਭਾਰਤੀ ਸਿੱਖ ਨੌਜਵਾਨ ਦੀ ਚਮਕੀ ਕਿਸਮਤ, 10 ਮਿਲਿਅਨ ਦਾ ਜਿੱਤਿਆ ਇਨਾਮ

indian sikh boy wins 10 million prize money in dubai

ਆਬੂ ਧਾਬੀ: ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ ‘ਚ ਕਿਸਮਤ ਉਦੋਂ ਚਮਕ ਗਈ ਜਦੋਂ ਉਸਦਾ 10 ਮਿਲਿਅਨ ਦਿਰਮ ਦਾ ਇਨਾਮ ਨਿਕਲਿਆ। ਇਸ ਲਾਟਰੀ ਦਾ ਐਲਾਨ ਵੀਰਵਾਰ ਨੂੰ ਹੋਇਆ ਸੀ। ਉਸਨੇ 12 ਅਗਸਤ ਨੂੰ 067757 ਨੰਬਰ ਦੀ ਲਾਟਰੀ ਖਰੀਦੀ ਸੀ।

ਗੁਰਪ੍ਰੀਤ ਪਿੱਛਲੇ 30 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ ਹੈ। ਉਹੋ 5 ਸਾਲ ਦਾ ਜਦੋਂ ਦੁਬਈ ਆਇਆ ਸੀ। ਉਦੋਂ ਉਹੋ ਛੋਟਾ ਬੱਚਾ ਸੀ। ਜੇਤੂ ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਮੇਗਾ ਮੰਨੀ ਜਿੱਤਣਾ ਉਸ ਲਈ ਅਵਿਸ਼ਵਾਸ਼ਯੋਗ ਗੱਲ ਹੈ। ਦਸ ਦੇਈਏ ਕਿ ਗੁਰਪ੍ਰੀਤ ਦੁਬਈ ‘ਚ ਇੱਕ ਆਈਟੀ ਇੰਜੀਨੀਅਰ ਹੈ। ਉਹ ਸ਼ਾਰਜਾਹ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ