ਪੰਜਾਬ ਪੁਲਿਸ ਦੇ 3803 ਮੁਲਾਜ਼ਮ ਆਏ ਕਰੋਨਾ ਵਾਇਰਸ ਦੀ ਚਪੇਟ ਚ’, 20 ਦੀ ਹੋਈ ਮੌਤ

3803 Punjab Police officers infected with Corona Virus

ਪੰਜਾਬ ਪੁਲਿਸ ਦੇ 3803 ਮੁਲਾਜ਼ਮ ਹੁਣ ਤੱਕ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੁੱਲ 3803 ਮੁਲਾਜ਼ਮਾਂ ਨੂੰ ਕਰੋਨਾਵਾਇਰਸ ਹੋਇਆ ਹੈ। ਇਨਾਂ ਵਿੱਚੋ 20 ਮੁਲਾਜ਼ਮਾ ਦੀ ਮੌਤ ਹੋ ਚੁੱਕੀ ਹੈ। ਜਦਕਿ 2186 ਜਾਣੇ ਠੀਕ ਹੋ ਚੁੱਕੇ ਹਨ। ਅਤੇ 1597 ਮੁਲਾਜ਼ਮਾ ਆਪਣਾ ਇਲਾਜ਼ ਕਰਵਾ ਰਹੇ ਹਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਲਾਗ਼ ਤੋਂ ਪੀੜਤ ਮੁਲਾਜ਼ਮਾਂ ਨੂੰ ਡਿਜੀਟਲ ਥਰਮਾਮੀਟਰ, ਪਲਸ ਔਕਸੀਮੀਟਰ, ਸੈਨੇਟਾਈਜ਼ਰ, ਵਿਟਾਮਿਨ ਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਪੁਲਿਸ ਵਲੋਂ ਪੀੜਤ ਮੁਲਾਜ਼ਮਾ ਦਾ ਫੋਨ ਕਰਕੇ ਲਾਗਤਾਰ ਹਾਲ ਚਾਲ ਪੁੱਛਿਆ ਜਾ ਰਿਹਾ ਹੈ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਗਿਆ ਹੈ।

ਮੈਡੀਕਲ ਪਿਛੋਕੜ ਵਾਲੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਸਲਾਹ ਤੇ ਸੇਧ ਦੇ ਰਹੇ ਹਨ। ਠੀਕ ਹੋਣ ਵਾਲੇ 20 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਵੀ ਦਾਨ ਕੀਤਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ