Bollywood News: Corona ਪੀੜਤਾਂ ਦੀ ਮੱਦਦ ਲਈ ਅੱਗੇ ਆਇਆ Bollywood, ਕਨਿਕਾ ਕਪੂਰ ਨੇ PLASMA THERAPY ਦਾਨ ਕਰਨ ਦੀ ਪੇਸ਼ਕਸ਼

bollywood-kanika-kapoor-to-donate-plasma-therapy

Bollywood News: Coronavirus ਨੂੰ ਮਾਤ ਦੇਣ ਵਾਲੀ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਆਪਣੇ ਪਲਾਜ਼ਮਾ (Plasma Therapy) ਨੂੰ ਹੋਰ Coronavirus ਮਰੀਜ਼ਾਂ ਦੇ ਇਲਾਜ ਲਈ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।ਲਖਨਊ ਦੇ ਕੇ.ਜੀ.ਐੱਮ.ਯੂ. ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਨਿਕਾ ਕਪੂਰ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਘਰੇਲੂ ਕੁਆਰੰਟੀਨ ਵਿਚ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਕਨਿਕਾ ਕਪੂਰ ਦੇ Coronavirus ਪਾਜ਼ੀਟਿਵ ਆਉਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਕਨਿਕਾ ਕਪੂਰ ‘ਤੇ ਆਈ.ਪੀ.ਸੀ. ਦੀ ਧਾਰਾ 269 (ਜਾਨਲੇਵਾ ਬਿਮਾਰੀ ਦੇ ਲਾਗ ਨੂੰ ਫੈਲਾਉਣ ‘ਤੇ ਅਣਗਹਿਲੀ) ਅਤੇ ਆਈ.ਪੀ.ਸੀ. ਦੀ ਧਾਰਾ 270 (ਜਾਨਲੇਵਾ ਖ਼ਤਰਨਾਕ ਬਿਮਾਰੀ ਦੇ ਸੰਕਰਮ ਦੇ ਫੈਲਣ ਦੀ ਸੰਭਾਵਨਾ) ਦੇ ਤਹਿਤ ਦੋਸ਼ ਲਾਇਆ ਗਿਆ ਹੈ। ਹਾਲ ਹੀ ਵਿਚ ਲਖਨਊ ਪੁਲਸ ਨੇ ਕਨਿਕਾ ਨੂੰ ਨੋਟਿਸ ਭੇਜਿਆ ਹੈ ਅਤੇ ਉਸਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਹੈ। ਕ੍ਰਿਸ਼ਨ ਨਗਰ ਦੇ ਏ.ਸੀ.ਪੀ. ਦੀਪਕ ਕੁਮਾਰ ਸਿੰਘ ਨੇ ਕਿਹਾ ਹੈ ਕਿ ਗਾਇਕਾ ਨੂੰ ਥਾਣੇ ਆ ਕੇ ਆਪਣਾ ਲਿਖਤੀ ਬਿਆਨ ਦੇਣਾ ਪਵੇਗਾ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ