Lockdown in Punjab: Lockdown ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਹੋਵੇਗੀ ਸ਼ਖਤ ਕਾਰਵਾਈ: ASI

strict-action-will-be-taken-against-people-during-lockdown

Lockdown in Punjab: ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੋਗਾ ਪੁਲਸ ਵਲੋਂ ਕਰਫਿਊ ਦੌਰਾਨ ਸ਼ਹਿਰ ‘ਚ ਆਉਣ ਜਾਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਸਥਾਨਕ ਦੇਵ ਹੋਟਲ ਨਜ਼ਦੀਕ ਡਿਊਟੀ ਨਿਭਾਉਂਦੇ ਹੋਏ ਏ.ਐੱਸ.ਆਈ. ਜਸਵੀਰ ਸਿੰਘ ਟ੍ਰੈਫਿਕ ਮੋਗਾ, ਏ.ਐੱਸ.ਆਈ ਗੁਰਪ੍ਰੀਤ ਸਿੰਘ ਟ੍ਰੈਫਿਕ ਮੋਗਾ,ਅਜੈਬ ਸਿੰਘ ਏ.ਐੱਸ.ਆਈ, ਗੁਰਿੰਦਰ ਪਾਲ ਸਿੰਘ ਹੈੱਡ ਕਾਂਸਟੇਬਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ ਇਹ ਕਰਫਿਊ ਲਗਾਇਆ ਗਿਆ ਹੈ ਤਾਂ ਜੋ ਕੋਰੋਨਾ ਤੋਂ ਬਚਾਓ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਸਮੂਹ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਜ਼ਰੂਰੀ ਕੰਮ ਹੋਣ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣ।ਉਨ੍ਹਾਂ ਆਖਿਆ ਕਿ ਘਰਾਂ ‘ਚ ਰਹਿਕੇ ਹੀ ਇਸ ਕੋਰੋਨਾ ਵਾਇਰਸ ਦਾ ਖਾਤਮਾ ਹੋ ਸਕਦਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।