Akshay ਨੇ Aamir Khan ਦੇ ਕਹਿਣ ‘ਤੇ ਬਦਲੀ ਆਪਣੀ ਫਿਲਮ ਦੀ ਰਿਲੀਜ਼ ਹੋਣ ਦੀ ਤਾਰੀਕ

amir-khan-tweet-thanking-aksay-kumar-for-changing-the-releasing-date-of-bachan-panday
Aamir Khan ਸਟਾਰਰ ਲਾਲ ਸਿੰਘ ਚੱਡਾ ਇਸ ਕ੍ਰਿਸਮਸ ਨੂੰ ਸੋਲੋ ਰਿਲੀਜ਼ ਹੋਣ ਲਈ ਤਿਆਰ ਹੈ। Aamir ਨੇ ਸੋਸ਼ਲ ਮੀਡੀਆ ਉੱਤੇ ਇੱਕ ਟਵੀਟ ਰਾਹੀਂ ਇਸਦੀ ਪੁਸ਼ਟੀ ਕੀਤੀ ਹੈ। ਇਸ ਟਵੀਟ ਵਿੱਚ ਉਸਨੇ ਅਭਿਨੇਤਾ ਅਕਸ਼ੈ ਕੁਮਾਰ ਅਤੇ ਨਿਰਦੇਸ਼ਕ-ਨਿਰਮਾਤਾ ਸਾਜਿਦ ਨਾਡੀਆਡਵਾਲਾ ਦਾ ਧੰਨਵਾਦ ਕੀਤਾ ਹੈ।

Aamir Khan ਨੇ ਟਵੀਟ ਕੀਤਾ- ‘ਕਈ ਵਾਰੀ ਸਭ ਕੁਝ ਸਿਰਫ ਇੱਕ ਗੱਲਬਾਤ ਨਾਲ ਹੋ ਜਾਂਦਾ ਹੈ। ਆਪਣੀ ਫਿਲਮ ਦੀ ਰਿਲੀਜ਼ ਡੇਟ ਅੱਗੇ ਕਰਨ ਦੇ ਲਈ ਮੇਰੇ ਦੋਸਤ Akshay Kumar ਅਤੇ ਸਾਜਿਦ ਨਦੀਆਡਵਾਲਾ ਦਾ ਧੰਨਵਾਦ। ਉਸ ਨੂੰ ਉਸਦੀ ਫਿਲਮ ਲਈ ਸ਼ੁੱਭਕਾਮਨਾਵਾਂ। ਦਰਅਸਲ, ਆਮਿਰ ਖਾਨ ਸਟਾਰਰ ਫਿਲਮ ਲਾਲ ਸਿੰਘ ਚੱਡਾ ਇਸ ਸਾਲ ਕ੍ਰਿਸਮਿਸ ‘ਤੇ ਰਿਲੀਜ਼ ਹੋਵੇਗੀ। ਇਸ ਦੀ ਘੋਸ਼ਣਾ ਬਹੁਤ ਪਹਿਲਾਂ ਕੀਤੀ ਗਈ ਸੀ।

ਇਹ ਵੀ ਪੜ੍ਹੋ: ‘Panga’ ਤੋਂ ਬਾਅਦ Kangana Ranaut ਦੇ ਹੱਥ ਲੱਗੀ ਵੱਡੀ ਫਿਲਮ, ਪਹਿਲੀ ਵਾਰ ਨਿਭਾਏਗੀ ਇਹ ਕਿਰਦਾਰ

ਆਮਿਰ ਇਸ ਨੂੰ ਕ੍ਰਿਸਮਸ ਦੇ ਪੇਸ਼ਕਾਰੀ ਦੇ ਤੌਰ ‘ਤੇ ਪ੍ਰਸ਼ੰਸਕਾਂ ਸਾਹਮਣੇ ਪੇਸ਼ ਕਰਨਗੇ। ਪਰ Akshay Kumar ਸਟਾਰਰ ਫਿਲਮ Bachchan Pandey ਦੀ ਰਿਲੀਜ਼ ਤਰੀਕ ਵੀ ਇਸ ਦਿਨ ਯਾਨੀ 25 ਦਸੰਬਰ 2020 ਨੂੰ ਰੱਖੀ ਗਈ ਸੀ। ਹੁਣ ਜਦੋਂ ਦੋ ਵੱਡੇ ਸਿਤਾਰਿਆਂ ਦੀਆਂ ਵੱਡੀਆਂ ਫਿਲਮਾਂ ਦਾ ਟਕਰਾਅ ਹੁੰਦਾ ਹੈ, ਤਾਂ ਇਸ ਦਾ ਨੁਕਸਾਨ ਇਕ ਨੂੰ ਸਹਿਣਾ ਪੈਂਦਾ ਹੈ।

Akshay Kumar ਨੇ Bachchan Pandey ਫਿਲਮ ਦੀ ਨਵੀਂ ਰਿਲੀਜ਼ ਡੇਟ ਅਤੇ ਪੋਸਟਰ ਵੀ ਸਾਂਝਾ ਕੀਤਾ ਹੈ। ਹੁਣ Bachchan Pandey 22 ਜਨਵਰੀ 2021 ਨੂੰ ਰਿਲੀਜ਼ ਹੋਵੇਗੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ