Anushka Shetty ਨੂੰ ਪਹਿਲਾਂ ਤੋਂ ਵਿਆਹੇ Director ਨਾਲ ਹੋਇਆ ਪਿਆਰ, ਲੈਣਗੀ 7 ਫੇਰੇ !

Anushka Shetty To Marry This Director Not Prabhas

ਬਾਹੂਬਲੀ ਫੇਮ ਅਦਾਕਾਰਾ ਅਨੁਸ਼ਕਾ ਸ਼ੈੱਟੀ ਦਾ ਪ੍ਰਭਾਸ ਨਾਲ ਰਿਸ਼ਤੇ ਅਤੇ ਵਿਆਹ ਦੀਆਂ ਖਬਰਾਂ ਸੁਰਖੀਆਂ ਵਿੱਚ ਰਹਿੰਦੀਆਂ ਹਨ। ਪਰ ਪ੍ਰਭਾਸ ਅਤੇ ਅਨੁਸ਼ਕਾ ਇਕ ਦੂਜੇ ਨੂੰ ਸਿਰਫ ਚੰਗੇ ਦੋਸਤ ਦੱਸਦੇ ਹਨ। ਅਦਾਕਾਰਾ ਅਨੁਸ਼ਕਾ ਦੀ ਲਵ ਲਾਈਫ ਨੂੰ ਲੈ ਕੇ ਹੁਣ ਵੱਡੀ ਖਬਰਾਂ ਆਈਆਂ ਹਨ। ਖਬਰਾਂ ਹਨ ਕਿ ਅਨੁਸ਼ਕਾ ਡਾਇਰੈਕਟਰ ਪ੍ਰਕਾਸ਼ ਕੋਵਲਾਮੁਡੀ ਨਾਲ ਵਿਆਹ ਕਰਵਾ ਸਕਦੀ ਹੈ।

ਰਿਪੋਰਟ ਦੇ ਅਨੁਸਾਰ ਅਨੁਸ਼ਕਾ ਸ਼ੈੱਟੀ ਪ੍ਰਸਿੱਧ ਡਾਇਰੈਕਟਰ ਕੇ. ਰਾਘਵੇਂਦਰ ਰਾਓ ਦੇ ਬੇਟੇ ਪ੍ਰਕਾਸ਼ ਕੋਵਲਾਮੁਡੀ ਨਾਲ ਵਿਆਹ ਕਰਵਾ ਸਕਦੀ ਹਨ। ਹਾਲਾਂਕਿ, ਹੁਣ ਤਕ ਅਨੁਸ਼ਕਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਦਾ ਪਹਿਲਾ ਵਿਆਹ ਕਨਿਕਾ ਢਿੱਲਨ ਨਾਲ ਹੋਇਆ ਸੀ। ਦੋਵਾਂ ਦਾ ਵਿਆਹ 2014 ਵਿੱਚ ਹੋਇਆ ਸੀ। ਪਰ ਉਹ ਇਸ ਵਿਆਹ ਤੋਂ ਵੱਖ ਹੋ ਗਏ ਹਨ। ਪਰ ਦੋਹਾਂ ਦੇ ਤਲਾਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : 44 ਸਾਲ ਦੀ ਉਮਰ ਵਿਚ ਦੂਜੀ ਵਾਰ ਮਾਂ ਬਣੀ Shilpa Shetty Kundra, ਧੀ ਨੂੰ ਦਿੱਤਾ ਜਨਮ

ਪਿਛਲੇ ਸਾਲ ਦੋਵਾਂ ਨੇ ਮੀਡੀਆ ਨੂੰ ਉਨ੍ਹਾਂ ਦੇ ਵੱਖ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਕਨਿਕਾ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ 2 ਸਾਲ ਪਹਿਲਾਂ ਪ੍ਰਕਾਸ਼ ਤੋਂ ਵੱਖ ਹੋ ਗਈ ਸੀ। ਪ੍ਰਕਾਸ਼ ਨੇ ਕੰਗਨਾ ਰਣੌਤ ਦੀ ਫਿਲਮ Judgemental Hai Kya ਨੂੰ ਡਾਇਰੈਕਟ ਕਰਕੇ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸਾਲ 2019 ਵਿਚ ਰਿਲੀਜ਼ ਹੋਈ ਸੀ। ਕਨਿਕਾ ਅਤੇ ਪ੍ਰਕਾਸ਼ ਨੇ Judgemental Hai Kya ਵਿੱਚ ਇਕੱਠੇ ਕੰਮ ਕੀਤਾ। ਕਨਿਕਾ ਇਸ ਫਿਲਮ ਦੀ ਲੇਖਿਕਾ ਸੀ। ਦੋਵੇਂ ਵੱਖ ਹੋ ਗਏ ਹਨ, ਪਰ ਦੋਸਤੀ ਦਾ ਰਿਸ਼ਤਾ ਅਜੇ ਵੀ ਬਰਕਰਾਰ ਹੈ।

ਖਬਰਾਂ ਹਨ ਕਿ ਅਨੁਸ਼ਕਾ ਅਤੇ ਪ੍ਰਕਾਸ਼ ਦੀ ਮੁਲਾਕਾਤ ਫਿਲਮ ਸਾਈਜ਼ ਜ਼ੀਰੋ ਦੀ ਸ਼ੂਟਿੰਗ ਦੌਰਾਨ ਹੋਈ ਸੀ। ਅਨੁਸ਼ਕਾ ਸ਼ੈੱਟੀ ਬਾਰੇ ਇਸ ਰਿਪੋਰਟ ਵਿਚ ਕਿੰਨੀ ਸੱਚਾਈ ਹੈ, ਇਸਦਾ ਹਲੇ ਖੁਲਾਸਾ ਨਹੀਂ ਹੋਈਆਂ ਹੈ। ਨਾ ਹੀ ਅਭਿਨੇਤਰੀ ਦਾ ਕੋਈ ਅਧਿਕਾਰਤ ਬਿਆਨ ਆਇਆ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ