44 ਸਾਲ ਦੀ ਉਮਰ ਵਿਚ ਦੂਜੀ ਵਾਰ ਮਾਂ ਬਣੀ Shilpa Shetty Kundra, ਧੀ ਨੂੰ ਦਿੱਤਾ ਜਨਮ

shilpa-shetty-kundra-blessed-with-a-baby-girl

Shilpa Shetty Kundra: ਖੁਸ਼ਹਾਲੀ ਨੇ ਬਾਲੀਵੁੱਡ ਅਭਿਨੇਤਰੀ Shilpa Shetty Kundra ਦੇ ਘਰ ਦਸਤਕ ਦਿੱਤੀ ਹੈ। ਉਹ ਦੁਬਾਰਾ ਮਾਂ ਬਣ ਗਈ ਹੈ। ਉਸਦੇ ਘਰ ਧੀ ਨੇ ਜਨਮ ਲਿਆ ਹੈ। ਸ਼ਿਲਪਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ। ਦੱਸ ਦੇਈਏ ਕਿ ਬੇਟੀ ਦਾ ਜਨਮ 15 ਫਰਵਰੀ 2020 ਨੂੰ ਹੋਇਆ ਸੀ।

shilpa-shetty-kundra-blessed-with-a-baby-girl

ਸੇਰੋਗੇਸੀ ਦੇ ਜ਼ਰੀਏ ਸ਼ਿਲਪਾ ਸ਼ੈੱਟੀ ਦੇ ਘਰ ਇਕ ਧੀ ਨੇ ਜਨਮ ਲਿਆ ਹੈ। ਸੋਸ਼ਲ ਮੀਡੀਆ ‘ਤੇ Shilpa Shetty ਨੇ ਬੇਟੀ ਦੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ- ਓਮ ਗਣੇਸ਼ਾਯਾ ਨਮਹ, ਸਾਡੀ ਪ੍ਰਾਰਥਨਾ ਦਾ ਜਵਾਬ ਮਿਲ ਗਿਆ ਹੈ। ਅਸੀਂ ਇਹ ਕਹਿ ਕੇ ਖੁਸ਼ ਹਾਂ ਕਿ ਲਿਟਲ ਐਂਜਲ ਨੇ ਸਾਡੇ ਘਰ ਵਿੱਚ ਕਦਮ ਰੱਖਿਆ, ਸਮਿਸ਼ਾ ਸ਼ੈੱਟੀ ਕੁੰਦਰਾ। ਸਮਿਸ਼ਾ ਦਾ ਜਨਮ 15 ਫਰਵਰੀ 2020 ਨੂੰ ਹੋਇਆ ਸੀ। ਜੂਨੀਅਰ SSK ਘਰ ਆ ਗਈ ਹੈ।

shilpa-shetty-kundra-blessed-with-a-baby-girl

View this post on Instagram

||Om Shri Ganeshaya Namah|| Our prayers have been answered with a miracle… With gratitude in our hearts, we are thrilled to announce the arrival of our little Angel, 🧿𝐒𝐚𝐦𝐢𝐬𝐡𝐚 𝐒𝐡𝐞𝐭𝐭𝐲 𝐊𝐮𝐧𝐝𝐫𝐚🧿 Born: February 15, 2020 Junior SSK in the house😇 ‘Sa’ in Sanskrit is “to have”, and ‘Misha’ in Russian stands for “someone like God”. You personify this name – our Goddess Laxmi, and complete our family. ⠀⠀⠀⠀⠀⠀⠀⠀⠀ ⠀⠀⠀⠀⠀⠀⠀⠀⠀ ⠀⠀⠀⠀⠀⠀ ~ Please bestow our angel with all your love and blessings🙏🏻❤ ~ Ecstatic parents: Raj and Shilpa Shetty Kundra Overjoyed brother: Viaan-Raj Kundra . . . . . . . . . #SamishaShettyKundra🧿 #gratitude #blessed #MahaShivratri #daughter #family #love

A post shared by Shilpa Shetty Kundra (@theshilpashetty) on

ਦੱਸ ਦੇਈਏ ਕਿ Shilpa Shetty  ਪਹਿਲਾਂ ਹੀ ਇਕ ਬੇਟੇ ਦੀ ਮਾਂ ਹੈ। ਉਸਦੇ ਬੇਟੇ ਦਾ ਨਾਮ ਵਿਯਾਨ ਰਾਜ ਕੁੰਦਰਾ ਹੈ। ਜਿਸ ਦਾ ਜਨਮ 2012 ਵਿੱਚ ਹੋਇਆ ਸੀ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਵਿਆਹ 22 ਨਵੰਬਰ, 2009 ਨੂੰ ਹੋਇਆ ਸੀ। ਵਿਆਹ ਦੇ 11 ਸਾਲਾਂ ਬਾਅਦ ਸ਼ਿਲਪਾ ਇਕ ਵਾਰ ਫਿਰ ਮਾਂ ਬਣ ਗਈ ਹੈ। ਇਨ੍ਹੀਂ ਦਿਨੀਂ ਸ਼ਿਪਲਾ ਪਤੀ ਰਾਜ ਕੁੰਦਰਾ ਅਤੇ ਬੇਟੇ ਵਿਯਾਨ ਨਾਲ ਖੁਸ਼ੀ ਨਾਲ ਆਪਣੀ ਜ਼ਿੰਦਗੀ ਦਾ ਅਨੰਦ ਲੈ ਰਹੀ ਹੈ। ਪਰ ਹੁਣ ਉਹ ਆਪਣੀ ਬੇਟੀ ਦੇ ਆਉਣ ਨਾਲ ਹੋਰ ਵੀ ਉਤਸੁਕ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ