ਜਨਮ ਦਿਨ ‘ਤੇ ਆਲੀਆ ਭੱਟ ਨੇ ਦਿਖਾਇਆ ਸੀਤਾ ਦਾ ਅੰਦਾਜ਼

Alia-Bhatt-shows-Off-Sita's-style-on--her-birthday

ਆਲੀਆ ਭੱਟ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਆਰਆਰਆਰ ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ। ਇਸ ਫਿਲਮ ਵਿੱਚ ਇਹ ਅਭਿਨੇਤਰੀ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

ਇੰਤਜ਼ਾਰ ਖਤਮ ਹੋ ਗਿਆ ਹੈ ਤੇ ਫਿਲਮ ਆਰਆਰਆਰ ਵਿੱਚ ਆਲੀਆ ਭੱਟ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਫਿਲਮ ਵਿਚ ਇਹ ਅਭਿਨੇਤਰੀ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਆਲੀਆ ਸੀਤਾ ਦੇ ਲੁੱਕ ਵਿਚ ਇੰਨੀ ਜ਼ਬਰਦਸਤ ਨਜ਼ਰ ਆ ਰਹੀ ਹੈ ਕਿ ਫਿਲਮ ਲਈ ਲੋਕਾਂ ਦੇ ਮਨਾਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਅੱਜ ਸੀਤਾ ਦਾ ਲੁੱਕ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਹੈ। ਆਲੀਆ ਭੱਟ ਤਸਵੀਰ ਵਿੱਚ ਹਰੇ ਰੰਗ ਦੀ ਸਾੜੀ ਵਿੱਚ ਦਿਖਾਈ ਦੇ ਰਹੀ ਹੈ। ਉਸ  ਸਾਹਮਣੇ ਪੂਜਾ ਦੀ ਟੋਕਰੀ ਰੱਖੀ ਗਈ ਹੈ।

ਇਸ ਫਿਲਮ ਦਾ ਨਿਰਦੇਸ਼ਨ ਬਾਹੂਬਲੀ ਫੇਮ ਡਾਇਰੈਕਟਰ ਐਸਐਸ ਰਾਜਮੌਲੀ ਕਰ ਰਹੇ ਹਨ। ਸੀਤਾ ਦੇ ਕਿਰਦਾਰ ਵਿੱਚ ਉਸ ਦੀ ਦਿੱਖ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਪਹਿਲਾਂ ਇਸ ਤਸਵੀਰ ਨੂੰ ਸਾਂਝਾ ਕਰਦੇ ਸਮੇਂ ਫਿਲਮ ਨਿਰਮਾਤਾਵਾਂ ਨੇ ਆਲੀਆ ਦੀ ਝਲਕ ਦਿਖਾਈ।

ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਦੇ ਨਾਲ ਜੂਨੀਅਰ ਐਨਟੀਆਰ, ਅਜੈ ਦੇਵਗਨ ਤੇ ਰਾਮ ਚਰਨ ਵੀ ਇਸ ਫਿਲਮ ਵਿੱਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਇੱਕ ਪੀਰੀਅਡ ਡਰਾਮਾ ਫਿਲਮ ਹੈ ਜਿਸ ਵਿੱਚ ਇਹ ਸਾਰੇ ਅਭਿਨੇਤਾ ਪਹਿਲੀ ਵਾਰ ਇਕੱਠੇ ਪਰਦੇ ‘ਤੇ ਦਿੱਖਣ ਜਾ ਰਹੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ