ਪਿਟਬੁੱਲ ਦੇ ਹਮਲੇ ਕਾਰਨ ਮੁੰਡਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ |

The-boy-was-seriously-injured-due-to-attack-of-pittbull

ਪਾਲਤੂ ਜਾਨਵਰ ਕਿਸੇ ਹੋਰ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹਨ ਇਹ ਕੋਈ ਸੋਚ ਵੀ ਨਹੀਂ ਸਕਦਾ। ਪਰ ਅਜਿਹਾ ਹੋਇਆ ਹੈ ਬਟਾਲਾ ਵਿਖੇ ਜਿਥੇ ਇਕ ਵਾਰ ਫਿਰ ਤੋਂ ਪਿੱਟਬੁੱਲ ਕੁਤੇ ਦੇ ਕਹਿਰ ਦਾ ਸ਼ਿਕਾਰ ਹੋਇਆ ਹੈ ਇਕ ਮਾਸੂਮ।

ਜਦੋਂ ਇੱਕ ਘਰ ‘ਚ ਸਤਸੰਗ ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟਬੁਲ ਨਸਲ ਦੇ ਕੁੱਤੇ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੀਤਾ ਗਿਆ। ਜਿਸ ਮਗਰੋਂ ਬੱਚੇ ਨੂੰ ਗੰਭੀਰ ਹਾਲਤ ‘ਚ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ। ਉਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਬਟਾਲਾ ਦੇ ਗ੍ਰੀਨ ਐਵੇਨਿਊ ‘ਚ ਦੇਰ ਸ਼ਾਮ ਇੱਕ ਕੋਠੀ ‘ਚ ਹੋ ਰਹੇ ਸਤਸੰਗ ਦੌਰਾਨ ਇੱਕ ਬੱਚੇ ਨੂੰ ਅਚਾਨਕ ਗੁਆਂਢੀਆਂ ਦੇ ਪਾਲਤੂ ਪਿੱਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਉਧਰ ਇਸ ਘਟਨਾ ਮਗਰੋਂ ਪੂਰੇ ਇਲਾਕੇ ‘ਚ ਡਰ ਦੇ ਨਾਲ-ਨਾਲ ਲੋਕਾਂ ‘ਚ ਗੁੱਸਾ ਵੀ ਹੈ। ਉਥੇ ਹੀ ਇਹ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਚੁੱਕਿਆ ਹੈ ਜਿਸ ਤਹਿਤ ਥਾਣਾ ਸਿਟੀ ਦੀ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁਚੀ | ਹਾਲਾਂਕਿ ਪੁਲਿਸ ਦੇ ਆਉਣ ਤੋਂ ਬਾਅਦ ਜਦ ਕੁੱਤੇ ਦੇ ਮਾਲਿਕਾਂ ਨਾਲ ਗੱਲ ਕਰਨੀ ਚਾਹੀ ਤਾਂ ਕੋਈ ਬਾਹਰ ਨਹੀਂ ਆਇਆ।

ਉੱਥੇ ਹੀ ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਖ਼ਤਰਨਾਕ ਕੁੱਤੇ ਪਾਲਣ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ਼ ਹੋਣਾ ਚਾਹੀਦਾ ਹੈ। ਕਿ ਜੇਕਰ ਉਹ ਅਜਿਹੇ ਜਾਨਵਰ ਰੱਖਦੇ ਹਨ ਤਾਂ ਉਸ ਦਾ ਪੂਰਨ ਤੌਰ ‘ਤੇ ਖਿਆਲ ਰਖਿਆ ਜਾਵੇ ਤਾਂ ਇਸ ਦਾ ਸ਼ਿਕਾਰ ਨਾ ਹੋਣ ਤੋਂ ਬਚਾਇਆ ਜਾ ਸਕੇ।