ਸਿਆਸਤ ਦੇ ਮੈਦਾਨ ’ਚ ਉਤਰੀ ਬਿਗਬੌਸ 11 ਜੇਤੂ ਐਕਟਰੈਸ ਸ਼ਿਲਪਾ ਸ਼ਿੰਦੇ

shilpa shinde join congress

1. ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ।

shilpa shinde

2. ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਹੁਣ ਜਲਦ ਹੀ ਉਹ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।

shilpa shinde

3. ਦਰਅਸਲ ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸੀ ਕਿ ਸ਼ਿਲਪਾ ਅੱਜ ਪਾਰਟੀ ਦੀ ਮੈਂਬਰ ਬਣੇਗੀ ਪਰ ਇਹ ਸਾਫ ਨਹੀਂ ਸੀ ਕਿ ਉਹ ਚੋਣ ਲੜੇਗੀ ਜਾਂ ਨਹੀਂ।

shilpa shinde

4. ਫਿਲਹਾਲ ਸ਼ਿਲਪਾ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।

shilpa shinde

5. ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ’ਚ ਵੀ ਨਜ਼ਰ ਆ ਸਕਦੀ ਹੈ।

Source:AbpSanjha