ਨੋਕਿਆ 5.1 ਨੇ ਲੌਂਚ ਕੀਤੇ ਦੋ ਨਵੇਂ ਵੈਰਿਅੰਟ , 7 ਫਰਵਰੀ ਤੋਂ ਸ਼ੁਰੂ ਹੋ ਰਹੀ ਸੇਲ

Nokia 5.1 Plus

HMD ਗਲੋਬਲ ਨੇ Nokia 5.1 Plus ਸਮਾਰਟਫੋਨ ਨੂੰ 4GB/6GB ਰੈਮ ਅਤੇ 64GB ਸਟੋਰੇਜ ਦੇ ਨਾਲ ਭਾਰਤ ‘ਚ ਲੌਂਚ ਕੀਤਾ ਹੈ। Nokia 5.1 Plus ਦੀ ਪਹਿਲੀ ਸੇਲ ਪਿਛਲੇ ਸਾਲ ਅਕਤੂਬਰ ‘ਚ ਹੋਈ ਸੀ। ਲੌਂਚ ਦੇ ਸਮੇਂ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰਿਓ ‘ਤੇ ਚਲਦਾ ਸੀ। ਹੁਣ ਇਹ 9.0 ਪਾਈ ‘ਤੇ ਚਲਦਾ ਹੈ।

ਇਹ ਐਂਡ੍ਰਾਇਡ ਵਨ ਸਮਾਰਟਫੋਨ ਹੈ ਅਤੇ ਇਸ ‘ਚ ਗੂਗਲ ਲੇਂਸ, ਮਲਟੀਟਾਸਕਿੰਗ ਦੇ ਲਈ ਪਿਕਚਰ-ਇੰਨ-ਪਿਕਚਰ, ਗੂਗਲ ਪਲੇਅ ਇੰਸਟੈਂਟ ਅਤੇ ਬੈਟਰੀ ਸੈਵਿੰਗ ਫੀਚਰਸ ਦਿੱਤੇ ਗਏ ਹਨ।  Nokia 5.1 Plus ਦੇ ਨਵੇਂ ਵੈਰਿਅੰਟ ਦੀ ਸੇਲ 7 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਆਨਲਾਈਨ ਸੇਲ Nokia.com/phones ‘ਤੇ ਸ਼ੁਰੂ ਕੀਤੀ ਜਾਵੇਗੀ। ਨਾਲ ਹੀ 12 ਫਰਵਰੀ ਤੋਂ ਇਸ ਫੋਨ ਨੂੰ ਤਿੰਨ ਕਲਰ- ਗਲਾਸ ਬਲੈਕ, ਗਲਾਸ ਵਾਈਟ ਅਤੇ ਗਲਾਸ ਮਿਡਨਾਈਟ ਬਲੂ ‘ਚ ਰਿਟਲ ਆਊਟਲੇਟਸ ਤੋਂ ਮਿਲੇਗਾ।

Nokia 5.1 Plus

ਇਸ ਫੋਨ ਦੀ ਕੀਮਤਾਂ ਦੀ ਗੱਲ ਕਰੀਏ ਤਾਂ Nokia 5.1 Plus ਦੇ ਨਵੇਂ 6GB ਰੈਮ/ 64GB ਸਟੋਰੇਜ ਦੀ ਕੀਮਤ 16,499 ਰੁਪਏ ਅਤੇ 4GB ਰੈਮ/ 64GB ਸਟੋਰੇਜ ਵੈਰਿਅੰਟ ਫੋਨ ਦੀ ਕੀਮਤ 14,499 ਰੁਪਏ ਰੱਖੀ ਗਈ ਹੈ। ਲੌਂਚ ਆਫਰ ਦੇ ਤਹਿਤ ਫੋਨ ਏਅਰਟੇਲ ਗਾਹਕਾਂ ਨੂੰ 2000 ਰੁਪਏ ਕੈਸ਼ਬੈਕ ਅਤੇ ਵੱਖ-ਵੱਖ ਪਲਾਨਸ ‘ਚ 12 ਮਹੀਨੇ ਤਕ 240ਜੀਬੀ ਡੇਟਾ ਮਿਲੇਗਾ।

Source:AbpSanjha