ਭੂਚਾਲ ਨੇ ਮਚਾਈ ਪਾਕਿਸਤਾਨ ਵਿੱਚ ਭਾਰੀ ਤਬਾਹੀ

 earthquake in pakistan 24 september 2019

ਪਾਕਿਸਤਾਨ ਵਿੱਚ ਆਏ 5.8 ਤੀਬਰਤਾ ਵਾਲੇ ਭੂਚਾਲ ਭਾਰੀ ਤਬਾਹੀ ਕੀਤੀ ਹੈ। ਪਾਕਿਸਤਾਨ ਵਿੱਚ ਭੂਚਾਲ ਆਉਣ ਦੇ ਕਾਰਨ ਹੁਣ ਤੱਕ 19 ਮੌਤਾਂ ਹੋ ਚੁੱਕੀਆਂ ਹਨ ਅਤੇ 300 ਤੋਂ ਜਿਆਦਾ ਲੋਕ ਜ਼ਖਮੀ ਹੋ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਪਾਕਿਸਤਾਨ ਵਿੱਚ ਮੀਰਪੁਰ ਵਿੱਚ ਆਇਆ ਹੈ। ਜਿਸ ਦੀ ਲਾਹੌਰ ਤੋਂ ਦੂਰੀ 173 ਕਿਲੋਮੀਟਰ ਹੈ। ਮੀਰਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਭੂਚਾਲ ਦਾ ਝਟਕਾ ਇੰਨਾ ਜਿਆਦਾ ਜ਼ੋਰਦਾਰ ਸੀ ਕਿ ਘਰਾਂ ਅੰਦਰ ਬੈਠੇ ਲੋਕ ਦਹਿਸ਼ਤ ਦੇ ਮਾਹੌਲ ਕਰਕੇ ਘਰਾਂ ਤੋਂ ਬਾਹਰ ਆ ਗਏ।

 earthquake in pakistan 24 september 2019

ਇਸ ਭੂਚਾਲ ਦੇ ਝਟਕੇ ਭਾਰਤ ਵਿੱਚ ਵੀ ਕਈ ਥਾਵਾਂ ਤੇ ਮਹਿਸੂਸ ਕੀਤੇ ਗਏ। ਭਾਰਤ ਵਿੱਚ ਇਸ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਪੰਜਾਬ ਵਿੱਚ ਵੀ ਇਸਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਦੇ ਗੁਰਦਾਸਪੁਰ,ਹੁਸਿਆਰਪੁਰ ਅਤੇ ਚੰਡੀਗੜ੍ਹ ਵਿੱਚ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਮੀਰਪੁਰ ਤੋਂ ਬਿਨਾ ਇਸ ਭੂਚਾਲ ਦੇ ਝਟਕੇ ਕੋਹਾਟ, ਚਾਰਸੱਦਾ, ਕਸੂਰ, ਫੈਸਲਾਬਾਦ, ਗੁਜਰਾਤ, ਸਿਆਲਕੋਟ, ਐਬਟਾਬਾਦ, ਮਨਸੇਹਰਾ, ਚਿਤਰਾਲ, ਮਲਕੰਦ, ਮੁਲਤਾਨ, ਓਕਾਰਾ, ਨੌਸ਼ਹਿਰਾ, ਅਟਕ ਅਤੇ ਝੰਗ ਸਣੇ ਕਈ ਸ਼ਹਿਰਾਂ ਵਿੱਚ ਮਹਿਸੂਸ ਕੀਤੇ ਗਏ।

ਜ਼ਰੂਰ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚੜੀਆਂ ਅਸਮਾਨੀ, 8 ਦਿਨਾਂ ਤੋਂ ਰਿਹਾ ਲਗਾਤਾਰ ਵਾਧਾ

ਮੀਰਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਭੂਚਾਲ ਦੇ ਝਟਕੇ ਲਗਾਤਾਰ 15-20 ਸੈਕਿੰਡ ਤੱਕ ਮਹਿਸੂਸ ਕੀਤੇ ਗਏ। 5.8 ਦੀ ਤੀਬਰਤਾ ਨਾਲ ਆਉਣ ਵਾਲੇ ਇਸ ਭੂਚਾਲ ਦੇ ਕਾਰਨ ਮੀਰਪੁਰ ਵਿੱਚ ਇੱਕ ਇਮਾਰਤ ਦੇ ਡਿੱਗਣ ਦੀ ਵੀ ਖ਼ਬਰ ਹੈ। ਜਿਸ ਦੇ ਮਲਬੇ ਵਿੱਚ 50 ਲੋਕਾਂ ਦੇ ਦਬੇ ਹੋਣ ਦੀ ਖਬਰ ਹੈ। ਜਿਸ ਦੇ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਭਾਰੀ ਤਬਾਹੀ ਹੋਈ ਹੈ।