ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚੜੀਆਂ ਅਸਮਾਨੀ, 8 ਦਿਨਾਂ ਤੋਂ ਰਿਹਾ ਲਗਾਤਾਰ ਵਾਧਾ

petrol-and-diesel-prices-in-india

ਪਿਛਲੇ ਅੱਠ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹੈ। ਜੇ ਦੇਖਿਆ ਜਾਵੇ ਤਾਂ ਸਾਲ 2019 ਵਿੱਚ ਪੈਟਰੋਲ ਅੱਜ ਸਭ ਤੋਂ ਉੱਚ ਕੀਮਤਾਂ ਤੇ ਪਹੁੰਚ ਗਿਆ ਹੈ। ਸਾਊਦੀ ਅਰਬ ਵਿੱਚ ਤੇਲ ਦੀ ਸਭ ਤੋਂ ਵੱਡੀ ਕੰਪਨੀ ਅਰਾਮਕੋ ਤੇ ਹਮਲਾ ਹੋਣ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ। ਅੱਜ ਦਿੱਲੀ ਦੇ ਵਿੱਚ ਤੇਲ ਕੰਪਨੀ ਨੇ ਪੈਟਰੋਲ ਦੀ ਕੀਮਤ ਵਿੱਚ 22 ਪੈਸੇ ਵਾਧਾ ਕਰ ਦਿੱਤਾ ਹੈ ਅਤੇ ਡੀਜ਼ਲ ਦੀ ਕੀਮਤ ਵਿੱਚ 14 ਪੈਸੇ ਵਾਧਾ ਕਰ ਦਿੱਤਾ ਹੈ।

ਜ਼ਰੂਰ ਪੜ੍ਹੋ: ਅਮਰੀਕਾ ਦੇ ਮਹੱਤਵਪੂਰਨ ਦੋਸਤਾਂ ਵਿੱਚ ਆਉਂਦਾ ਹੈ ਭਾਰਤ: ਅਮਰੀਕੀ ਸੈਨੇਟਰ

ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਪੈਟਰੋਲ 74.13 ਰੁਪਏ ਤੇ ਡੀਜ਼ਲ 67.07 ਰੁਪਏ ਹੋ ਗਿਆ ਹੈ। ਜੇ ਦੇਖਿਆ ਜਾਵੇ ਤਾਂ ਤੇਲ ਕੀਮਤਾਂ ਵਿੱਚ 11 ਸਤੰਬਰ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ 11 ਤਾਰੀਖ ਨੂੰ ਇੱਕ ਲੀਟਰ ਪੈਟਰੋਲ ਦੀ ਕੀਮਤ 71 ਰੁਪਏ 76 ਪੈਸੇ ਤੇ ਡੀਜ਼ਲ ਦੀ ਕੀਮਤ 65.14 ਰੁਪਏ ਪ੍ਰਤੀ ਲੀਟਰ ਸੀ। ਜਿਸ ਤੋਂ ਇਹ ਸਾਫ ਦਿਸ ਰਿਹਾ ਹੈ ਕਿ ਪਿਛਲੇ 13 ਦਿਨਾਂ ਵਿੱਚ ਪੈਟਰੋਲ ਦੀ ਕੀਮਤ 2.37 ਰੁਪਏ ਵਧੀ ਤੇ ਡੀਜ਼ਲ ਦੀ ਕੀਮਤ ‘ਚ ਇੱਕ ਰੁਪਏ 93 ਪੈਸੇ ਦੀ ਤੇਜ਼ੀ ਆਈ ਹੈ।

ਜੇ ਮੁੰਬਈ ਦੀ ਗੱਲ ਕਰੀਏ ਤਾਂ ਉੱਥੇ ਵੀ ਪੈਟਰੋਲ 79.79 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 70.37 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਮੁੰਬਈ ਵਿੱਚ ਵੀ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਹਲਾਤਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕਰ ਕਿਹਾ, “ ਜ਼ਮਾਨਾ ਗੌਰ ਸੇ ਫਸਾਨੇ ਤੇਰੇ ਸੁਨਤਾ ਰਹਾ, ਪੈਟਰੋਲ ਬੜਤਾ ਰਹਾ, ਰੁਪਇਆ ਗਿਰਤਾ ਰਹਾ’।