ਅਮਰੀਕਾ ਦੇ ਮਹੱਤਵਪੂਰਨ ਦੋਸਤਾਂ ਵਿੱਚ ਆਉਂਦਾ ਹੈ ਭਾਰਤ: ਅਮਰੀਕੀ ਸੈਨੇਟਰ

 india-most-best-friend-america

ਅਮਰੀਕਾ ਦੇ ਉੱਚ ਰੀਪਬਲਿਕਨ ਸੈਨੇਟਰ ਜਾਨ ਕਾਰਨਿਨ ਦਾ ਕਹਿਣਾ ਹੈ ਕਿ ”ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਦੋਸਤਾਂ ਅਤੇ ਸਾਂਝੀਦਾਰਾਂ ਵਿੱਚ ਆਉਂਦਾ ਹੈ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਿਊਸਟਨ ‘ਚ 50,000 ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕੀਤਾ। ਜਿਸ ਦੌਰਾਨ ਸੈਨੇਟਰ ਜਾਨ ਕਾਰਨਿਨ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਦੋਸਤਾਂ ਅਤੇ ਮਹੱਤਵਪੂਰਨ ਸਾਂਝੀਦਾਰਾਂ ਵਿੱਚੋਂ ਇੱਕ ਹੈ।

ਜਰੂਰ ਪੜ੍ਹੋ: ਗ੍ਰੇਟਾ ਥਨਬਰਗ ਜਲਵਾਯੂ ਐਕਸ਼ਨ ਸਮਿਟ ਦੌਰਾਨ ਕਿਹਾ-”ਤੁਸੀਂ ਸਾਡੇ ਸੁਪਨਿਆਂ ਨੂੰ ਖੋਹ ਲਿਆ”

ਕਾਰਨਿਨ ਜੋ ਕਿ ਸੈਨੇਟ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਅਤੇ ਸੰਸਥਾਪਕ ਹਨ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸੁਤੰਤਰਤਾ, ਲੋਕਤੰਤਰ ਅਤੇ ਮੁਕਤ ਵਪਾਰ ਵਰਗੇ ਸਾਂਝੇ ਮੁੱਲ ਹਨ। ਉਹਨਾਂ ਨੇ ਕਿਹਾ ਕਿ ਉਹ ਭਾਰਤ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੇ ਨਵੇਂ ਮੌਕੇ ਲੱਭਦੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸੰਸਥਾਪਕ ਕਾਰਨਿਨ ਅਮਰੀਕੀ ਕਾਂਗਰਸ ਦੇ ਅੰਦਰ ਅਤੇ ਬਾਹਰ ਭਾਰਤ ਦੇ ਮਜ਼ਬੂਤ ਸਮਰਥਕ ਹਨ।

ਸੰਸਥਾਪਕ ਕਾਰਨਿਨ ਤੋਂ ਇਹ ਸ਼ਬਦ ਸੁਣ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਥਾਪਕ ਕਾਰਨਿਨ ਨੂੰ ਇੱਕ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ,”ਤੁਹਾਡੇ ਰੂਪ ‘ਚ ਭਾਰਤ ਨੂੰ ਇਕ ਮੁੱਲਵਾਨ ਮਿੱਤਰ ਮਿਲਦਾ ਹੈ।” ਇਸ ਤੋਂ ਇਲਾਵਾ ਕਾਂਗਰਸ ਦੇ ਮੈਂਬਰ ਪੀਟ ਓਲਸਨ ਦਾ ਕਹਿਣਾ ਹੈ ਕਿ ‘ਹਾਓਡੀ ਮੋਦੀ’ ਸਮਾਗਮ ਨੇ ਭਾਰਤ ਅਤੇ ਅਮਰੀਕਾ ਦੇ ਸੰਬੰਧ ਨੂੰ ਹੋਰ ਮਜ਼ਬੂਤ ਅਤੇ ਡੂੰਘਾ ਬਣਾ ਦਿੱਤਾ ਹੈ। ਨਰਿੰਦਰ ਮੋਦੀ ਨੇ ਕਾਂਗਰਸ ਦੇ ਮੈਂਬਰ ਪੀਟ ਓਲਸਨ ਦਾ ਜੁਆਬ ਦਿੰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ,”ਰਾਸ਼ਟਰਾਂ ਨੂੰ ਨਜ਼ਦੀਕ ਲਿਆਉਣ ‘ਚ ਤੁਹਾਡੇ ਵਰਗੇ ਲੋਕ ਅਹਿਮ ਭੂਮਿਕਾ ਨਿਭਾਉਂਦੇ ਹਨ। ‘ਹਾਓਡੀ ਮੋਦੀ’ ‘ਚ ਸ਼ਿਰਕਤ ਕਰਨ ਲਈ ਧੰਨਵਾਦ। ਤੁਸੀਂ ਭਾਰਤੀ ਪਹਿਰਾਵੇ ‘ਚ ਸ਼ਾਨਦਾਰ ਲੱਗ ਰਹੇ ਸੀ।”