ਪਾਕਿਸਤਾਨ ਵਿੱਚ ਵੱਧਦਾ ਜਾ ਰਿਹਾ ਹੈ ਡੇਂਗੂ ਦਾ ਕਹਿਰ

outbreak-of-dengue-fever-in-pakistan

ਪਾਕਿਸਤਾਨ ਵਿੱਚ ਡੇਂਗੂ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਪਾਕਿਸਤਾਨ ਵਿੱਚ ਹੁਣ ਤੱਕ 20 ਲੋਕਾਂ ਦੀਆਂ ਮੌਤਾਂ ਡੇਂਗੂ ਦੇ ਨਾਲ ਹੋ ਚੁੱਕੀਆਂ ਹਨ। ਪਾਕਿਸਤਾਨ ਦੇ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਡੇਂਗੂ ਦਾ ਕਹਿਰ ਸਤੰਬਰ ਦੇ ਮਹੀਨੇ ਵਿੱਚ ਜਿਆਦਾ ਫੈਲਦਾ ਹੈ। ਪਾਕਿਸਤਾਨ ਦੇ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਹੀਨੇ ਵਿੱਚ 10,000 ਤੋਂ ਵੱਧ ਕੇਸ ਡੇਂਗੂ ਦੇ ਮਾਮਲੇ ਦੇ ਸਾਹਮਣੇ ਆਏ ਹਨ।

ਜ਼ਰੂਰ ਪੜ੍ਹੋ: ਭੂਚਾਲ ਨੇ ਮਚਾਈ ਪਾਕਿਸਤਾਨ ਵਿੱਚ ਭਾਰੀ ਤਬਾਹੀ

ਪਾਕਿਸਤਾਨ ਦੇ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਡੇਂਗੂ ਦੇ ਹੋਰ ਕੇਸ ਆਉਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਡੇਂਗੂ ਦੇ ਕਹਿਰ ਨਾਲ ਪਾਕਿਸਤਾਨ ਵਿੱਚ 20 ਮੌਤਾਂ ਹੋ ਚੁੱਕੀਆਂ ਹਨ। ਸਿਹਤ ਅਧਿਕਾਰੀ ਨੇ ਇਹ ਕਿ ਡੇਂਗੂ ਦੇ ਵੱਧਦੇ ਕਹਿਰ ਕਰਕੇ ਲੋਕ ਪਾਕਿਸਤਾਨ ਦੇ ਵੱਡੇ ਹਸਪਤਾਲਾਂ ਵਿੱਚ ਦਾਖਿਲ ਹੋ ਰਹੇ ਹਨ ਜੋ ਕਿ ਦੇਸ਼ ਦੀ ਮਾੜੀ ਸਿਹਤ ਪ੍ਰਣਾਲੀ ਨੂੰ ਦਰਸਾਉਂਦਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਹਰ ਸਾਲ ਡੇਂਗੂ ਮੱਛਰ ਕਾਰਨ ਪੈਦਾ ਹੋਏ ਵਾਇਰਲ ਇਨਫੈਕਸ਼ਨ ਕਾਰਨ ਦਰਜਨਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਿਹਤ ਅਧਿਕਾਰੀ ਨੇ ਕਿਹਾ ਕਿ ਡੇਂਗੂ ਦੇ ਹੁਣ ਤੱਕ 10,000 ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਬਿਮਾਰੀ ਪੀੜਤ ਲੋਕਾਂ ਦਾ ਇਲਾਜ਼ ਮੁਫ਼ਤ ਕੀਤਾ ਜਾ ਰਿਹਾ ਹੈ। ਡੇਂਗੂ ਮੱਛਰ ਕਾਰਨ ਪੈਦਾ ਹੋਇਆ ਵਾਇਰਲ ਇਨਫੈਕਸ਼ਨ ਹੈ, ਜੋ ਵਿਸ਼ਵ ਭਰ ਦੇ ਗਰਮ ਦੇਸ਼ਾਂ ‘ਚ ਪਾਇਆ ਜਾਂਦਾ ਹੈ। ਜੋੜਾਂ ‘ਚ ਦਰਦ, ਉਲਟੀਆਂ, ਧੱਫੜ ਇਸ ਦੇ ਲੱਛਣ ਹਨ ਤੇ ਗੰਭੀਰ ਮਾਮਲਿਆਂ ‘ਚ ਇਹ ਸਾਹ ਦੀ ਸਮੱਸਿਆ ਤੇ ਅੰਦਰੂਨੀ ਅੰਗਾਂ ਦੇ ਫੇਲੁਅਰ ਦਾ ਕਾਰਨ ਬਣ ਸਕਦਾ ਹੈ।