ਯੂਐਸ-ਈਰਾਨ ਦੇ ਤਣਾਅ ਦੇ ਕਾਰਨ ਸੋਨੇ ਦੀ ਕੀਮਤ ਸਿਖਰਾਂ ਤੇ

the-price-of-gold-is-on-its-peak-due-to-war-between-iran-and-the-usa

ਅਮਰੀਕਾ ਅਤੇ ਇਰਾਨ ਦਰਮਿਆਨ ਡੂੰਘੇ ਤਣਾਅ ਕਾਰਨ Gold Price ਦੇ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁਧਵਾਰ ਨੂੰ ਭਾਰਤ ਦਾ ਸਭ ਤੋਂ ਵੱਡਾ ਬਾਜ਼ਾਰ Multi Commodity Exchange (MCX) ‘ਤੇ ਸੋਨਾ 40,946 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਸ਼ੁਰੂ ਹੋਇਆ। ਕੁੱਝ ਸਮੇਂ ਬਾਅਦ ਹੀ Gold 41,278 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਇਲਾਵਾ Silver 550 ਰੁਪਏ ਯਾਨੀ 1.15 ਫੀਸਦੀ ਦੀ ਤੇਜ਼ੀ ਦੇ ਨਾਲ 48,661 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ: RuPay Card ਤੇ ਮਿਲੇਗਾ 16000 ਤਕ ਦਾ Cashback, ਕਰਨਾ ਹੋਵੇਗਾ ਇਹ ਕੰਮ

ਇਸ ਦੌਰਾਨ ਬੁੱਧਵਾਰ ਨੂੰ ਕੌਮਾਂਤਰੀ ਫਿਊਚਰ ਮਾਰਕੀਟ ਕਾਮੈਕਸ ‘ਤੇ Gold Price 17.05 ਡਾਲਰ ਯਾਨੀ 1.08 ਫੀਸਦੀ ਦੀ ਤੇਜ਼ੀ ਨਾਲ 1,591.35 ਡਾਲਰ ਪ੍ਰਤੀ ਉਨਸ ਤੇ ਬੰਦ ਹੋਇਆ। ਪਿਛਲੇ ਕਾਰੋਬਾਰ ਦੌਰਾਨ, ਕਾਮੈਕਸ ‘ਤੇ Gold Price 6 1,612.95 ਡਾਲਰ ਪ੍ਰਤੀ ਉਨਸ ਤੇ ਪਹੁੰਚ ਗਈ, ਜੋ 19 ਫਰਵਰੀ, 2013 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ, ਜਦੋਂ Gold Price 1,617 ਡਾਲਰ ਪ੍ਰਤੀ ਉਨਸ ਦੀ ਉਛਾਲ ਤੇ ਗਈ ਸੀ। ਕਮੈਕਸ ‘ਤੇ ਚਾਂਦੀ ਪਿਛਲੇ ਸੈਸ਼ਨ ਤੋਂ 1.14 ਪ੍ਰਤੀਸ਼ਤ ਦੀ ਤੇਜ਼ੀ ਨਾਲ 18.60 ਡਾਲਰ ਪ੍ਰਤੀ ਉਨਸ ਤੇ ਕਾਰੋਬਾਰ ਕਰ ਰਹੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ