ਲੋਕਾਂ ਦੀ ਜਾਨ ਲੈਣ ਵਾਲੀ ਚਾਇਨਾ ਡੋਰ ਨੂੰ ਵੇਚਣ ਲਈ ਲਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਸਹਾਰਾ

 

shopkeeper-are-selling-china-thread-with-the-use-of-social-media

China Thread in Ludhiana: ਸਰਕਾਰ ਦੀ ਪਾਬੰਦੀ ਅਤੇ ਕਈ ਲੋਕਾਂ ਦੀ ਕੋਸਿਸ ਦੇ ਬਾਵਜੂਦ ਵੀ Chinese Thread ਦੀ ਵਿਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ ਪੰਛੀਆਂ ਦੇ ਲਈ ਖ਼ਤਰਾ ਬਣੀ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆ ਕੇ ਹਰ ਸਾਲ ਸੈਂਕੜੇ ਲੋਕ ਜ਼ਖਮੀ ਹੋ ਰਹੇ ਹਨ, ਪਰ ਅਫਸੋਸ ਕਈ ਵਾਰ ਲੋਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਪਰ ਪੁਲਿਸ ਆਪਣੀ ਡਿਊਟੀ ਦਾ ਦਿਖਾਵਾ ਕਰਨ ਦੇ ਲਈ ਇਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ China Thread ਬਰਾਮਦ ਕਰ ਲੈਂਦੀ ਹੈ ਪਰ ਅਸਲ ਸਚਾਈ ਕੁਝ ਹੋਰ ਹੀ ਹੈ।

ਇਹ ਵੀ ਪੜ੍ਹੋ: Mission Safe Ludhiana 2020: ਸੜਕ ਹਾਦਸਿਆਂ ਵਿੱਚ Ludhiana ਦੂਜੇ ਨੰਬਰ ਤੇ, ਪਿਛਲੇ 3 ਸਾਲਾਂ ਵਿੱਚ 1100 ਮੌਤਾਂ

China Thread ਨੂੰ ਵੇਚਣ ਵਾਲਿਆਂ ਨੇ ਪੁਲਿਸ ਤੋਂ ਬਚਣ ਦੇ ਲਈ ਹੋਰ ਰਾਹ ਲੱਭ ਲਏ ਨੇ, ਜਿਸ ਦੀ ਮੱਦਦ ਦੇ ਨਾਲ ਉਹ ਪੁਲਿਸ ਦੀਆਂ ਅੱਖਾਂ ਦੇ ਵਿੱਚ ਮਿੱਟੀ-ਘੱਟਾ ਪਾਉਣ ਦੇ ਵਿੱਚ ਸਫਲ ਹੋ ਰਹੇ ਹਨ। ਅੱਜ ਕੱਲ੍ਹ China Thread ਨੂੰ ਵੇਚਣ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਨੂੰ ਵੇਚਣ ਵਾਲਿਆਂ ਨੇ Whatsapp, Instagram ਅਤੇ Facebook ਤੇ ਗਰੁੱਪ ਬਣਾ ਕੇ China Thread ਨੂੰ ਆਪਣੇ ਗ੍ਰਾਹਕਾਂ ਤੱਕ ਸਪਲਾਈ ਕੀਤੀ ਜਾ ਰਹੀ ਹੈ।

ਕੇਂਦਰ ਅਤੇ ਰਾਜ ਸਰਕਾਰ ਨੇ 2012 ਵਿਚ China Thread ‘ਤੇ ਪਾਬੰਦੀ ਲਗਾਈ ਸੀ, ਜਿਸ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੂਰੇ ਭਾਰਤ ਵਿਚ ਇਸ’ ਤੇ ਪਾਬੰਦੀ ਲਗਾ ਦਿੱਤੀ ਸੀ। ਦਿੱਲੀ ਦੇ ਕਾਨੂੰਨ ਸਖਤ ਨੋਟਿਸ ਲੈਂਦਿਆਂ, ਦਿੱਲੀ ਸਰਕਾਰ ਨੇ China Thread ਵੇਚਣ ਵਾਲਿਆਂ ਨੂੰ ਦੋ ਸਾਲ ਦੀ ਸਜਾ ਅਤੇ ਪੰਜ ਲੱਖ ਰੁਪਏ ਜੁਰਮਾਨਾ ਲਗਾਇਆ ਸੀ। ਪਰ ਪੰਜਾਬ ਵਿੱਚ ਕਾਨੂੰਨ ਸਿਰਫ ਧਾਰਾ 188 ਅਧੀਨ ਕੇਸ ਦਰਜ ਕਰਨ ਦੀ ਵਿਵਸਥਾ ਹੈ, ਜਿਸ ਨਾਲ ਥਾਣੇ ਵਿਚ ਜ਼ਮਾਨਤ ਮਿਲ ਜਾਂਦੀ ਹੈ। ਇਸ ਤੋਂ ਇਲਾਵਾ 1 ਤੋਂ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ।

ਲੁਧਿਆਣਾ ਦੇ ਇਹਨਾਂ ਬਾਜ਼ਾਰਾਂ ਦੇ ਵਿੱਚ ਵਿਕਦੀ ਹੈ China Thread:

ਫੀਲਡ ਗੰਜ, ਦਰੇਸੀ, ਗੋਕੂਲ ਰੋਡ, ਰੂਪਾ ਮਿਸਤਰੀ ਗਲੀ, ਹੈਬੋਵਾਲ, ਖੁੱਡ ਮੁਹੱਲਾ, ਸਿਵਾ ਜੀ ਨਗਰ, ਜਮਾਲਪੁਰ, ਦੁੱਗਰੀ, ਸ਼ਿਮਲਾ ਪੁਰੀ, ਮਾਡਲ ਟਾਊਨ, ਨੂਰਵਾਲਾ ਰੋਡ, ਕਾਕੋਵਾਲ ਰੋਡ, ਸ਼ਿਵਪੁਰੀ, ਬਸਤੀ ਜੋਧੇਵਾਲ। ਇਸ ਨੂੰ ਦੇਖਦੇ ਹੋਏ ਚੰਦਰਕਾਂਤ ਚੱਡਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹੁਣ ਤੱਕ ਸੈਂਕੜੇ ਦੁਕਾਨਦਾਰਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ, ਜਿਨ੍ਹਾਂ ਵਿੱਚ ਕਈਆਂ ਨੇ ਕਾਰਵਾਈ ਕੀਤੀ ਗਈ ਹੈ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ