RuPay Card ਤੇ ਮਿਲੇਗਾ 16000 ਤਕ ਦਾ Cashback, ਕਰਨਾ ਹੋਵੇਗਾ ਇਹ ਕੰਮ

up-to-16000-cashback-will-be-available-on-rupay-card

Rupay Card Cashback: ਜੇ ਤੁਸੀਂ RuPay Card ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਹੈ। ਦਰਅਸਲ, RuPay Card ਨੇ ਆਪਣੇ ਅੰਤਰਰਾਸ਼ਟਰੀ ਕਾਰਡ ਧਾਰਕਾਂ ਨੂੰ 40% ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਜਾਰੀ ਬਿਆਨ ਅਨੁਸਾਰ ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਸ੍ਰੀਲੰਕਾ, ਯੂਕੇ, ਅਮਰੀਕਾ, ਸਪੇਨ, ਸਵਿਟਜ਼ਰਲੈਂਡ ਅਤੇ ਥਾਈਲੈਂਡ ਦਾ ਦੌਰਾ ਕਰਨ ਵਾਲੇ ਭਾਰਤੀ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ: Credit Card ਦੀ ਵਰਤੋਂ ਕਰਨ ਸਮੇਂ ਨਾ ਕਰੋ ਇਹ ਚਾਰ ਗ਼ਲਤੀਆਂ, ਨਹੀਂ ਤਾਂ ਹੋਵੇਗਾ ਬਹੁਤ ਵੱਡਾ ਨੁਕਸਾਨ

ਕਹਿਣ ਦਾ ਮਤਲਬ ਹੈ ਕਿ ਇਹ ਪੇਸ਼ਕਸ਼ ਸਿਰਫ ਇਹਨਾਂ ਚੁਣੇ ਦੇਸ਼ਾਂ ਵਿੱਚ ਉਪਲਬਧ ਹੋਵੇਗੀ। ਇਨ੍ਹਾਂ ਦੇਸ਼ਾਂ ਵਿਚ RuPay ਇੰਟਰਨੈਸ਼ਨਲ ਕਾਰਡ ਨੂੰ ਚਾਲੂ ਕਰਨ ‘ਤੇ 16,000 ਰੁਪਏ ਤੱਕ ਦਾ ਮਾਸਿਕ ਕੈਸ਼ਬੈਕ ਮਿਲੇਗਾ। ਹਾਲਾਂਕਿ, ਕੈਸ਼ਬੈਕ ਲੈਣ ਲਈ ਗਾਹਕਾਂ ਨੂੰ ਘੱਟੋ ਘੱਟ 1000 ਰੁਪਏ ਦਾ ਲੈਣ-ਦੇਣ ਕਰਨਾ ਪਏਗਾ। ਇਕ ਟ੍ਰਾਂਜੈਕਸ਼ਨ ‘ਤੇ 4,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ।

up-to-16000-cashback-will-be-available-on-rupay-card

ਗਾਹਕ ਇਸ ਪੇਸ਼ਕਸ਼ ਦਾ ਲਾਭ ਮਹੀਨੇ ਵਿਚ ਚਾਰ ਵਾਰ RuPay ਇੰਟਰਨੈਸ਼ਨਲ ਕਾਰਡ ਦੀ ਵਰਤੋਂ ਕਰਕੇ ਕਰ ਸਕਦੇ ਹਨ। ਉਨ੍ਹਾਂ ਨੂੰ ਇੱਕ ਮਹੀਨੇ ਵਿੱਚ 16,000 ਰੁਪਏ ਤੱਕ ਦਾ ਕੈਸ਼ਬੈਕ ਲੈਣ ਦਾ ਮੌਕਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ NPCI ਅਤੇ JCBI ਨੇ ਪਿਛਲੇ ਸਾਲ ਜੁਲਾਈ ਵਿੱਚ RuPay JCB ਗਲੋਬਲ ਕਾਰਡ ਲਾਂਚ ਕੀਤੇ ਸਨ। ਇਹ ਕਾਰਡ ਭਾਰਤੀ ਬੈਂਕਾਂ ਦੇ ਸਹਿਯੋਗ ਨਾਲ ਲਾਂਚ ਕੀਤੇ ਗਏ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ