Iran ਦੇ ਰਾਸ਼ਟਰਪਤੀ ਨੇ America ਨੂੰ ਦਿੱਤੀ ਬਦਲੇ ਦੀ ਧਮਕੀ

iran-president-warns-america-to-take-revenge

Iran vs America: America ਦੇ ਏਅਰਸਟ੍ਰਿਕ ਵਿੱਚ Iran ਦੇ ਕਮਾਂਡਰ ਜਨਰਲ ਕਾਸੀਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਹਾਲਾਤ ਹੋਰ ਵਿਗੜ ਰਹੇ ਹਨ। ਅਮਰੀਕਾ ਨੇ ਇਹ ਹਮਲਾ Iran-Iraq ਸਰਹੱਦ ਨੇੜੇ ਬਗਦਾਦ ਕੌਮਾਂਤਰੀ ਹਵਾਈ ਅੱਡੇ ਨੇੜੇ ਕੀਤਾ। ਹੁਣ ਬਗਦਾਦ ਵਿਚ ਅਮਰੀਕੀ ਦੂਤਾਵਾਸ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਲਈ ਕਿਹਾ ਹੈ। ਦੂਜੇ ਪਾਸੇ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਟਵੀਟ ਕਰਕੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ।

iran-president-warns-america-to-take-revenge

ਬਗਦਾਦ ਵਿੱਚ ਅਮਰੀਕੀ ਦੂਤਘਰ ਨੇ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕੀਤਾ। ਇਸ ਵਿਚ, ਇੱਥੇ ਮੌਜੂਦ ਸਾਰੇ ਅਮਰੀਕੀ ਨਾਗਰਿਕਾਂ ਤੋਂ ਅਮਰੀਕਾ ਵਾਪਸ ਪਰਤਣ ਦੀ ਸਲਾਹ ਦਿੱਤੀ ਗਈ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਨਾਗਰਿਕਾਂ ਨੂੰ ਤੁਰੰਤ ਤੁਰ ਜਾਣਾ ਚਾਹੀਦਾ ਹੈ, ਚਾਹੇ ਇਹ ਅਮਰੀਕਾ ਵਾਪਸ ਆਉਣਾ ਜਾਂ ਕਿਸੇ ਹੋਰ ਦੇਸ਼ ਜਾਣ।

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿਲ: ਭਾਰਤ ਦੇ ਨਾਗਰਿਕਤਾ ਕਾਨੂੰਨ ਬਾਰੇ ਅਮਰੀਕਾ ਦੇ ਜਵਾਬ ਤੋਂ ਨਿਰਾਸ਼ ਪਾਕਿਸਤਾਨ

ਅਮਰੀਕਾ ਦੇ ਇਸ ਹਵਾਈ ਹਮਲੇ ਤੋਂ ਬਾਅਦ Iran ਨਾਰਾਜ਼ ਹੈ ਅਤੇ ਲਗਾਤਾਰ ਅਮਰੀਕਾ ਤੋਂ ਬਦਲਾ ਲੈਣ ਦੀ ਮੰਗ ਕੇ ਰਿਹਾ ਹੈ। Iran ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਜਨਰਲ ਕਾਸਿਮ ਸੁਲੇਮਣੀ ਦੁਆਰਾ ਚੁੱਕੀ ਅਤਿਵਾਦ ਵਿਰੁੱਧ ਲੜਾਈ ਨੂੰ ਬੁਲੰਦ ਰੱਖਿਆ ਜਾਵੇਗਾ। ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਬਦਲਾ ਲਿਆ ਜਾਵੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook  ਤੇ LIKE ਅਤੇ Twitter ਤੇ FOLLOW ਕਰੋ