ਪੰਚਕੂਲਾ ਵਿੱਚ ਇੱਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ

Fateh Singh

ਇਹ ਘਟਨਾ ਪੰਚਕੂਲਾ ਵਿਚ ਇਕ ਨਾਰਥ ਪਾਰਕ ਹੋਟਲ ਦੀ ਪਾਰਕਿੰਗ ਵਿੱਚ ਵਾਪਰੀ। ਜਿੱਥੇ 29 ਸਾਲਾਂ ਦੇ ਫ਼ਤਹਿ ਸਿੰਘ ਨੂੰ ਕੁੱਝ ਲੜਕਿਆਂ ਦੁਆਰਾ ਗੋਲੀ ਮਾਰੀ ਗਈ। ਫਤਿਹ ਸਿੰਘ ਪਟਿਆਲੇ ਦਾ ਵਸਨੀਕ ਹੈ। ਗੋਲੀ ਲੱਗਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ, ਸੈਕਟਰ 6 ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ. ਵਿੱਚ ਭੇਜਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।

ਇਹ ਘਟਨਾ ਉਸ ਵੇਲੇ ਵਾਪਰੀ ਜਦੋ ਹੋਟਲ ਦੇ ਪਾਰਕਿੰਗ ਏਰੀਏ ਵਿੱਚ ਕੁੱਝ ਲੜਕੇ ਇਕ ਕੁੜੀ ਨੂੰ ਤੰਗ ਕਰ ਰਹੇ ਸਨ। ਜਦੋਂ ਫ਼ਤਹਿ ਸਿੰਘ ਨੇ ਇਹ ਦੇਖਿਆ ਤਾਂ ਉਹ ਤੁਰੰਤ ਹੀ ਕੁੜੀ ਨੂੰ ਛਡਾਉਣ ਲਈ ਗਿਆ। ਜਦੋਂ ਫ਼ਤਹਿ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਕੁੜੀ ਨੂੰ ਕਿਉਂ ਕੁੱਟ ਰਹੇ ਓ, ਤਾਂ ਉਹਨਾਂ ਨੇ ਫਤਿਹ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਇਕ ਨੇ ਫ਼ਤਹਿ ਸਿੰਘ ਦੀ ਛਾਤੀ ਵਿਚ ਗੋਲੀ ਮਾਰੀ।

ਗੋਲੀਆਂ ਦੀ ਆਵਾਜ਼ ਸੁਣਨ ਤੋਂ ਬਾਅਦ, ਲੋਕ, ਜੋ ਹੋਟਲ ਵਿਚ ਇਕ ਪਾਰਟੀ ਵਿਚ ਸ਼ਾਮਲ ਹੋਏ ਸਨ, ਮੌਕੇ ‘ਤੇ ਇਕੱਠੇ ਹੋਏ। ਪੀਸੀਆਰ ਵੈਨ ਦੁਆਰਾ ਫਤਿਹ ਨੂੰ ਸਿਵਲ ਹਸਪਤਾਲ, ਸੈਕਟਰ 6 ਨੂੰ ਵਿੱਚ ਭਰਤੀ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਨੂੰ ਸੂਚਿਤ ਕੀਤਾ। ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚੰਦੀਮੰਦਿਰ ਪੁਲਿਸ ਨੇ ਆਈਪੀਸੀ ਦੇ ਸੈਕਸ਼ਨ 307, 323 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।