10 ਰੁਪਏ ਦੇ ਨੋਟ ਪਿੱਛੇ ਸਬਜ਼ੀ ਵਾਲੇ ਨੇ ਕੀਤਾ ਗਾਹਕ ਦਾ ਕਤਲ

Mumbai Railway Station

ਮੁੰਬਈ ਦੇ ਦਾਦਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਸਬਜ਼ੀ ਵਾਲੇ ਨੇ 10 ਰੁਪਏ ਦੇ ਪੁਰਾਣੇ ਨੋਟ ਪਿੱਛੇ ਇਕ ਗਾਹਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਪੁਲਿਸ ਦੀ ਰਿਪੋਰਟ ਅਨੁਸਾਰ ਪੀੜਤ ਹਨੀਫ ਸਿੱਦਕੀ ਨੇ ਸੋਮਵਾਰ ਰਾਤ ਨੂੰ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਇਕ ਰੇਹੜੀ ਤੋਂ ਸਬਜ਼ੀ ਖਰੀਦ ਰਿਹਾ ਸੀ। ਹਨੀਫ ਸਿੱਦਕੀ ਦੁਆਰਾ 10 ਰੁਪਏ ਦਾ ਪੁਰਾਣਾ ਨੋਟ ਦੇਣ ਤੇ ਦੋਨਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਬਹਿਸ ਇੰਨੀ ਜਿਆਦਾ ਵੱਧ ਗਈ ਕਿ ਰੇਹੜੀ ਵਾਲੇ ਨੇ ਸਿੱਦਕੀ ਨੂੰ ਕਥਿਤ ਰੂਪ ਵਿੱਚ ਚਾਕੂ ਮਾਰ ਦਿੱਤਾ। ਜਿਸ ਕਾਰਨ ਉਸਦੀ ਹਾਲਤ ਬਹੁਤ ਗੰਭੀਰ ਹੋ ਗਈ।

ਪੀੜਤ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਬਜ਼ੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਦਾ ਕੇਸ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।