ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਹੋ ਸਕਦੀ ਹੈ ਖਾਰਿਜ਼

Ram Rahim

ਡੇਰਾ ਮੁਖੀ ਰਾਮ ਰਹੀਮ ਨੂੰ ਲੱਗ ਸਕਦਾ ਹੈ ਵੱਡਾ ਝਟਕਾ। ਰਾਮ ਰਹੀਮ ਵਲੋਂ ਛੁੱਟੀ ਲਈ ਮੰਗੀ ਪੈਰੋਲ ਖਾਰਿਜ਼ ਹੋ ਸਕਦੀ ਹੈ। ਇਹ ਪੈਰੋਲ ਡੇਰਾ ਮੁਖੀ ਰਾਮ ਰਹਿਮ ਨੇ ਖੇਤੀਬਾੜੀ ਕਰਨ ਲਈ ਮੰਗੀ ਸੀ , ਪਰ ਰਾਮ ਰਹੀਮ ਕੋਲ ਖੇਤੀ ਕਰਨ ਲਈ ਕੋਈ ਜ਼ਮੀਨ ਨਹੀਂ ਹੈ। ਇਸ ਦੀ ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟ੍ਰਸਟ ਦੇ ਨਾਂ ਲੱਗੀ ਹੋਈ ਹੈ।

ਰੋਹਤਕ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਸਰਕਾਰ ਕੋਲੋਂ ਖੇਤੀਬਾੜੀ ਕਰਨ ਲਈ ਪੈਰੋਲ ਮੰਗੀ ਸੀ। ਪਰ ਹਰਿਆਣਾ ਸਰਕਾਰ ਦੇ ਰੈਵਨਿਊ ਡਿਪਾਰਟਮੈਂਟ ਦੁਆਰਾ ਇਕ ਰਿਪੋਰਟ ਬਣਾਈ ਗਈ ਹੈ ਜੋ ਕਿ ਸਿਰਸਾ ਜ਼ਿਲ੍ਹਾ ਡਿਪਾਰਟਮੈਂਟ ਦੇ ਤਸੀਲਦਾਰ ਨੂੰ ਭੇਜੀ ਗਈ ਹੈ। ਦੇਖਿਆ ਜਾਵੇ ਤਾਂ ਉਸ ਰਿਪੋਰਟ ਮੁਤਾਬਿਕ ਡੇਰਾ ਮੁਖੀ ਰਾਮ ਰਹੀਮ ਦੇ ਨਾਂ ‘ਤੇ ਸਿਰਸਾ ‘ਚ ਕੋਈ ਖੇਤੀ ਲਾਈਕ ਜ਼ਮੀਨ ਨਹੀ ਹੈ।

ਰਿਪੋਰਟ ਮੁਤਾਬਿਕ ਡੇਰਾ ਸਿਸਰਸ ਕੋਲ ਕੁੱਲ 250 ਕਿਲੇ ਜ਼ਮੀਨ ਹੈ, ਪਰ ਇਸ ਜ਼ਮੀਨ ਦੇ ਰਿਕਾਰਡ ‘ਤੇ ਕੀਤੇ ਵੀ ਰਾਮ ਰਹੀਮ ਮਾਲਕ ਜਾਂ ਬਤੌਰ ਕਿਸਾਨ ਰਜੀਜ਼ਟਰਡ ਨਹੀ ਹੈ।
ਇਹ ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟ੍ਰਸਟ ਦੇ ਨਾਂ ਲੱਗੀ ਹੋਈ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੀ ਖੁਫੀਆ ਰਿਪੋਰਟ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਹੱਕ ‘ਚ ਨਹੀ ਹੈ। ਪੁਲਿਸ ਦਾ ਮਨਣਾ ਹੈ ਕਿ ਅਜਿਹਾ ਕਰਨ ‘ਤੇ ਸਿਰਸਾ ‘ਚ ਕਾਨੂੰਨ ਵਿਵਸਥਾ ਬਿਗੜ ਜਾ ਸਕਦੀ ਹੈ।