ਖੰਨੇ ਵਿੱਚ ਪਰਿਵਾਰਿਕ ਪਰੇਸ਼ਾਨੀ ਕਰਕੇ ਮਹਿਲਾ ਗੁਰਮੇਲ ਕੌਰ ਦਾ ਦੇਹਾਂਤ

Late. Gurmail Kaur

ਖੰਨਾ: ਮਾਂ ਦਾ ਦਰਜਾ ਭਗਵਾਨ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਜੇਕਰ ਮਾਂ ਦਾ ਹੱਥ ਸਿਰ ਤੋਂ ਉੱਠ ਜਾਵੇ ਤਾਂ ਇਨਸਾਨ ਆਪਣੀ ਸੁੱਧ – ਬੁੱਧ ਖੋ ਬੈਠਦਾ ਹੈ। ਜੀ ਹਾਂ ਖੰਨਾ ਤੋਂ ਵੀ ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਆਪਣੀ ਮਾਂ ਦੀ ਮੌਤ ਤੋਂ 3 ਦਿਨ ਬਾਅਦ ਵੀ ਸਸਕਾਰ ਕਰਨ ਨੂੰ ਤਿਆਰ ਨਹੀਂ। ਪਰ ਪ੍ਰਸ਼ਾਸਨ ਅਤੇ ਰਿਸ਼ਤੇਦਾਰਾਂ ਨੇ ਮਿਰਤਕਾ ਗੁਰਮੇਲ ਕੌਰ ਦੇ ਪੁੱਤਰ ਨੂੰ ਸਮਝਾ ਕੇ ਅੱਜ ਸਸਕਾਰ ਕਰਨ ਦੇ ਲਈ ਮਨਾ ਲਿਆ ਗਿਆ ਹੈ।

ਜਦੋਂ ਮਿਰਤਕਾ ਗੁਰਮੇਲ ਕੌਰ ਦੇ ਰਿਸ਼ਤੇਦਾਰਾਂ ਨੂੰ ਉਸਦੀ ਮੌਤ ਦੀ ਖ਼ਬਰ ਪਤਾ ਲੱਗੀ ਤਾਂ ਸਾਰੇ ਰਿਸਤੇਦਾਰ ਤੁਰੰਤ ਮਿਰਤਕਾ ਦੇ ਘਰ ਪਹੁੰਚ ਗਏ। ਜਦੋ ਆਪਣੀ ਮਾਂ ਦੀ ਮੌਤ ਦੀ ਖ਼ਬਰ ਮਿਰਤਕਾ ਦੇ ਪੁੱਤਰ ਗੁਰਵਿੰਦਰ ਸਿੰਘ ਨੂੰ ਲੱਗੀ ਤਾਂ ਉਸਨੂੰ ਯਕੀਨ ਨਹੀਂ ਹੋ ਰਿਹਾ ਕੇ ਉਸਦੀ ਮਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਮਿਰਤਕਾ ਗੁਰਮੇਲ ਕੌਰ ਦੀ ਮੌਤ ਐਤਵਾਰ ਸ਼ਾਮ ਨੂੰ ਹੋ ਗਈ ਸੀ।

ਆਪਣੀ ਮਾਂ ਦੀ ਮੌਤ ਦੀ ਖ਼ਬਰ ਸੁਣ ਕੇ ਮਿਰਤਕਾ ਗੁਰਮੇਲ ਕੌਰ ਦੇ ਪੁੱਤਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਜਦੋਂ ਉਸ ਨਾਲ ਗੱਲ ਕੀਤੀ ਤਾਂ ਉਸਦਾ ਕਹਿਣਾ ਹੈ ਕਿ ਮੇਰੀ ਮਾਂ ਦੀ ਮੌਤ ਟੈਨਸ਼ਨ ਕਰਕੇ ਹੋਈ ਹੈ। ਹੁਣ ਸਾਨੂੰ ਇਨਸਾਫ਼ ਨਹੀਂ ਮਿਲਣਾ। ਉਸਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਵੀ ਇਸ ਤਰਾਂ ਹੀ ਮਾਨਸਿਕ ਦਬਾਅ ਵਿੱਚ ਰਹਿੰਦੇ ਸਨ ਜਿਸ ਕਰਕੇ ਓਹਨਾ ਦੀ ਮੌਤ ਹੋ ਗਈ ਸੀ। ਜਦੋਂ ਮਿਰਤਕਾ ਗੁਰਮੇਲ ਕੌਰ ਦੇ ਪੁੱਤਰ ਨੂੰ ਇਹ ਪੁੱਛਿਆ ਗਿਆ ਕਿ ਤੂੰ ਆਪਣੀ ਮਾਂ ਨੂੰ ਹਸਪਤਾਲ ਵਿੱਚ ਕਦੋਂ ਦਾਖਲ ਕੀਤਾ ਸੀ, ਉਸਦਾ ਕਹਿਣਾ ਹੈ ਕਿ ਮੇਰੇ ਕੁੱਝ ਵੀ ਯਾਦ ਨਹੀਂ।

ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਖੰਨਾ ਦਾ ਕਹਿਣਾ ਹੈ ਕਿ ਇਹ ਆਪਣੀ ਮਾਂ ਨੂੰ ਬਹੁਤ ਜਿਆਦਾ ਪਿਆਰ ਕਰਦਾ ਸੀ। ਆਪਣੀ ਮਾਂ ਦੀ ਮੌਤ ਦੀ ਖ਼ਬਰ ਸੁਣ ਕੇ ਇਹ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਸਮਝਾ ਦਿੱਤਾ ਗਿਆ ਹੈ ਅਤੇ ਅੱਜ ਮਿਰਤਕਾ ਗੁਰਮੇਲ ਕੌਰ ਦਾ ਸਸਕਾਰ ਕਰ ਦਿੱਤਾ ਜਾਵੇਗਾ।