ਮਹਾਰਾਸ਼ਟਰ ਵਿੱਚ ਟੁੱਟਿਆ ਡੈਮ, 2 ਮੌਤਾਂ, 23 ਲਾਪਤਾ

Maharashtra

ਮਹਾਰਾਸ਼ਟਰ ਵਿੱਚ ਬਾਰਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਜਗ੍ਹਾ ਬਰਸਾਤ ਦਾ ਪਾਣੀ ਭਰ ਜਾਣ ਕਰਕੇ ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ। ਮੀਂਹ ਜਿਆਦਾ ਹੋਣ ਰਤਨਾਗਿਰੀ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਸਥਿਤ ਤਵਰੇ ਬੰਨ੍ਹ ਟੁੱਟ ਗਿਆ। ਇਸ ਬੰਨ੍ਹ ਦੇ ਨੇੜ੍ਹੇ ਵੱਸੇ 7 ਪਿੰਡਾਂ ‘ਚ ਹੜ੍ਹ ਆ ਗਿਆ ਹੈ।

ਤਵਰੇ ਬੰਨ੍ਹ ਟੁੱਟਣ ਨਾਲ ਪਾਣੀ ਦਾ ਤੇਜ਼ ਵਹਾਅ ਪਿੰਡਾਂ ਵੱਲ ਆਇਆ ਜਿਸ ਕਰਕੇ ਨੇੜਲੇ ਕਾਫੀ ਘਰ ਪਾਣੀ ਵਿੱਚ ਹੀ ਵਹਿ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਸਥਾਨਕ ਪ੍ਰਸ਼ਾਸਨ, ਪੁਲਿਸ ਤੇ ਵਲੰਟੀਅਰਾਂ ਦੇ ਇਲਾਵਾ NDRF ਟੀਮ ਨੂੰ ਵੀ ਬਚਾਅ ਤੇ ਰਾਹਤ ਕਾਰਜਾਂ ਲਈ ਲਾਇਆ ਗਿਆ ਹੈ।

ਇਸ ਘਟਨਾ ਵਿੱਚ 2 ਜਣਿਆਂ ਦੀ ਮੌਤ ਹੋ ਗਈ ਜਦਕਿ ਲਗਪਗ 23 ਜਣੇ ਲਾਪਤਾ ਦੱਸੇ ਜਾ ਰਹੇ ਹਨ। ਰੈਸਕਿਊ ਟੀਮਾਂ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਹਾਰਾਸ਼ਟਰ ਵਿੱਚ ਹੋ ਰਹੀ ਲਗਾਤਾਰ ਬਾਰਸ਼ ਕਰਕੇ ਹੋਈਆਂ ਘਟਨਾਵਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ।