ਕਿਸਾਨਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਨੇ ਵਧਾਇਆ ਝੋਨੇ ਦਾ ਭਾਅ

Punjab Farmers

ਕੇਂਦਰ ਸਰਕਾਰ ਨੇ ਪਿਛਲੇ ਦਿਨ ਬੁੱਧਵਾਰ ਨੂੰ ਵਿੱਤੀ ਵਰ੍ਹੇ 2019-20 ਲਈ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਮੋਦੀ ਸਰਕਾਰ ਨੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਐਮਐਸਪੀ ਨੂੰ 65 ਰੁਪਏ ਫ਼ੀ ਕੁਇੰਟਲ ਵਧਾ ਦਿੱਤਾ ਹੈ। ਝੋਨੇ ਦੀ ਐਮਐਸਪੀ ਵਧਣ ਕਰਕੇ ਹੁਣ ਝੋਨੇ ਦੀ ਕੀਮਤ 1750 ਰੁਪਏ ਤੋਂ ਵੱਧ ਕੇ 1815 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਝੋਨੇ ਤੋਂ ਇਲਾਵਾ ਕੇਂਦਰ ਸਰਕਾਰ ਨੇ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਵਧਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਜੁਆਰ ਦੀ ਐਮਐਸਪੀ ਨੂੰ 120 ਰੁਪਏ ਫ਼ੀ ਕੁਇੰਟਲ, ਬਾਜਰੇ ਦੀ ਐਮਐਸਪੀ ਨੂੰ 50 ਰੁਪਏ ਫ਼ੀ ਕੁਇੰਟਲ ਅਤੇ ਮੱਕੀ ਦੀ ਐਮਐਸਪੀ ਨੂੰ 60 ਰੁਪਏ ਫ਼ੀ ਕੁਇੰਟਲ ਵਧਾ ਦਿੱਤਾ ਗਿਆ ਹੈ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਵੱਲੋਂ ਵਿੱਤੀ ਵਰ੍ਹੇ 2019-20 ਲਈ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਵਧਾਉਣ ਦਾ ਸਵਾਗਤ ਕੀਤਾ ਹੈ ਅਤੇ ਮੋਦੀ ਸਰਕਾਰ ਦਾ ਧੰਨਵਾਦੀ ਟਵੀਟ ਵੀ ਕੀਤਾ ਹੈ।

ਦੇਖੋ ਐਮਐਸਪੀ ਵਿੱਚ ਕੀਤੇ ਵਾਧੇ ਦੀ ਪੂਰੀ ਸੂਚੀ:

MSP