ਸਾਊਦੀ ਅਰਬ ਵਿੱਚ ਵਾਪਰੇ ਸੜਕ ਹਾਦਸੇ ਵਿੱਚ 35 ਲੋਕਾਂ ਦੀ ਮੌਤ ਕਈ ਜ਼ਖਮੀ

accident-in-saudi-arabia

ਸਾਊਦੀ ਅਰਬ ਦੇ ਰਿਆਦ ਇਲਾਕੇ ਦੇ ਵਿੱਚ ਵੀਰਵਾਰ ਸਵੇਰੇ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਨਾਲ ਇਸ ਹਾਦਸੇ ਦੇ ਵਿੱਚ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਬੱਸ ਕਈ ਵਾਹਨਾਂ ਨਾਲ ਜਾ ਕੇ ਟਕਰਾਈ ਜਿਸ ਦੇ ਨਾਲ ਇਸ ਬੱਸ ਨੂੰ ਅੱਗ ਲੱਗ ਗਈ, ਜਿਸ ਦੇ ਕਾਰਨ ਵਿੱਚ ਸਵਾਰ 35 ਲੋਕਾਂ ਦੀ ਮੌਤ ਹੋ ਗਈ।

ਜ਼ਰੂਰ ਪੜ੍ਹੋ: ਹੇਮਾ ਮਾਲਿਨੀ ਦਾ ਡ੍ਰੀਮ ਗਰਲ ਬਣਨ ਤੋਂ ਭਾਜਪਾ ਦੇ ਸੰਸਦ ਤੱਕ ਦਾ ਸਫ਼ਰ

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ ਵਿੱਚ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਬੱਸ ਦੇ ਵਿੱਚ ਸਾਊਦੀ ਅਰਬ ਦੇ ਨਾਗਰਿਕਾਂ ਦੇ ਸਮੇਤ ਕੁੱਝ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਇਸ ਬੱਸ ਦੇ ਵਿੱਚ ਸ਼ਰਧਾਲੂਆਂ ਦੇ ਸਵਾਰ ਹੋਣ ਦੀ ਖ਼ਬਰ ਵੀ ਆ ਰਹੀ ਹੈ। ਸਥਾਨਕ ਪੁਲਿਸ ਨੇ ਇਹ ਮਾਮਲਾ ਅਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

accident-in-saudi-arabia