ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

katrina-kaif-launches-her-beauty-line-product

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਸ ਨੇ ਇਹ ਸੁਪਨਾ ਦੋ ਸਾਲ ਪਹਿਲਾ ਦੇਖਿਆ ਸੀ। ਜੀ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਕੈਟਰੀਨਾ ਕੈਫ ਨੇ ਆਪਣੇ ਬਿਊਟੀ ਪ੍ਰੋਡਕਟ ‘ਕੇ ਬਾਈ ਬਿਊਟੀ’ ਦੇ ਨਾਮ ਦਾ ਐਲਾਨ ਕੀਤਾ ਹੈ।

ਜ਼ਰੂਰ ਪੜ੍ਹੋ:  ਹੇਮਾ ਮਾਲਿਨੀ ਦਾ ਡ੍ਰੀਮ ਗਰਲ ਬਣਨ ਤੋਂ ਭਾਜਪਾ ਦੇ ਸੰਸਦ ਤੱਕ ਦਾ ਸਫ਼ਰ

ਕੈਟਰੀਨਾ ਕੈਫ ਨੇ ਆਪਣੇ ਇਸ ਬਿਊਟੀ ਪ੍ਰੋਡਕਟ ‘ਕੇ ਬਾਈ ਬਿਊਟੀ’ ਦੀ ਇੱਕ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤੀ ਹੈ। ਜਿਸ ਦੇ ਬਾਰੇ ਕੈਟਰੀਨਾ ਕੈਫ ਨੇ ਲਿਖਿਆ ਹੈ ਕਿ ”ਆਖਿਰਕਾਰ ਇਹ ਤਿਆਰ ਹੈ, 22 ਅਕਤੂਬਰ 2019 ਤੋਂ ਇਹ ਉਪਲੱਬਧ ਹੋ ਰਿਹਾ ਹੈ।” ਕੈਟਰੀਨਾ ਕੈਫ ਨੇ ਆਪਣੇ ਬਿਊਟੀ ਪ੍ਰੋਡਕਟ ਬਾਰੇ ਕਿਹਾ ਕਿ , ”ਇਹ ਹਾਈ ਹਲੈਮਰ ਦੇਣ ਦੇ ਨਾਲ ਦੇਖਭਾਲ ਵੀ ਕਰਦਾ ਹੈ।”

ਕੈਟਰੀਨਾ ਕੈਫ ਜਲਦ ਹੀ ਅਕਸ਼ੈ ਕੁਮਾਰ ਨਾਲ ਫਿਲਮ ‘ਸੂਰਿਆਵੰਸ਼ੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾ ਕੈਟਰੀਨਾ ਕੈਫ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਦੇ ਨਾਲ ਉਹਨਾਂ ਦੀ ਫਿਲਮ ਭਾਰਤ ਦੇ ਵਿੱਚ ਲੀਡ ਰੋਲ ਪਲੇਅ ਕਰ ਚੁੱਕੀ ਹੈ।