ਹੇਮਾ ਮਾਲਿਨੀ ਦਾ ਡ੍ਰੀਮ ਗਰਲ ਬਣਨ ਤੋਂ ਭਾਜਪਾ ਦੇ ਸੰਸਦ ਤੱਕ ਦਾ ਸਫ਼ਰ

hema-malini-birthday

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਕਿਸੇ ਵੀ ਜਾਨ ਪਛਾਣ ਦੀ ਮਹੁਤਾਜ ਨਹੀਂ ਹਨ। ਉਹਨਾਂ ਨੇ ਸਿਰਫ ਬਾਲੀਵੁੱਡ ਦੀ ਸਕ੍ਰੀਨ ਤੇ ਹੀ ਨਹੀਂ ਸਗੋਂ ਰਾਜਨੀਤੀ ਦੇ ਵਿੱਚ ਵੀ ਆਪਣੀ ਕਿਸਮਤ ਚਮਕਾਈ ਹੈ। ਹੇਮਾ ਮਾਲਿਨੀ ਅੱਜ ਆਪਣਾ 71ਵਾਂ ਜਨਮ ਦਿਨ ਮਨ ਰਹੇ ਹਨ। ਹੇਮਾ ਮਾਲਿਨੀ ਨੂੰ ਫਿਲਮ ‘ਸਪਨੋਂ ਕਾ ਸੌਦਾਗਰ’ ਦੇ ਨਾਲ ਬਾਲੀਵੁੱਡ ਦੇ ਵਿੱਚ ਪਛਾਣ ਮਿਲੀ ਸੀ। ਹੇਮਾ ਮਾਲਿਨੀ ਦੀ ਇਹ ਫਿਲਮ 1978 ਦੇ ਵਿੱਚ ਆਈ ਸੀ।

hema-malini-birthday

ਹੇਮਾ ਮਾਲਿਨੀ ਨੇ ਫਿਲਮ ‘ਸਪਨੋਂ ਕਾ ਸੌਦਾਗਰ’ ਤੋਂ ਬਿਨਾਂ ‘ਨਸੀਬ’, ‘ਸ਼ੋਅਲੇ’, ‘ਚਰਸ’, ‘ਆਜ਼ਾਦ’ ਤੇ ‘ਨਯਾ ਜਮਾਨਾ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕਰਕੇ ਅਦਾਕਾਰੀ ਦਾ ਲੋਹਾ ਮਨਵਾਇਆ। ਫਿਲਮ ਇੰਡਸਟਰੀ ‘ਚ ਹੇਮਾ ਮਾਲਿਨੀ ਨੂੰ ਨਾ ਸਿਰਫ ਉਨ੍ਹਾਂ ਦੇ ਅਭਿਨੈ ਲਈ ਸਰਹਾਇਆ ਗਿਆ ਸਗੋਂ ਉਨ੍ਹਾਂ ਦੀ ਖੂਬਸੂਰਤੀ ਨੇ ਵੀ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਹੇਮਾ ਮਾਲਿਨੀ ਇੱਕ ਮਹਾਨ ਅਦਾਕਾਰਾ ਤੋਂ ਇਲਾਵਾ ਇੱਕ ਬਿਹਤਰੀਨ ਡਾਂਸਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਹੇਮਾ ਮਾਲਿਨੀ ਨੂੰ ਡਾਂਸ ਕਰਨ ਦੀਆਂ ਕਈ ਸ਼ੈਲੀਆਂ ‘ਚ ਮਹਾਰਤ ਹਾਸਲ ਹੈ।

hema-malini-birthday
ਜ਼ਰੂਰ ਪੜ੍ਹੋ: ਦਾਖਾ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਉੱਤਰੀ ਦਸਤਾਰ

ਤੁਹਾਨੂੰ ਦੱਸ ਦੇਈਏ ਕਿ ਹੇਮਾ ਮਾਲਿਨੀ ਨੂੰ ਇੱਕ ਵਾਰ ਫਿਲਮ ਨਿਰਦੇਸ਼ਕ ਨੇ ਉਹਨਾਂ ਦੀ ਫਿੱਗਰ ਕਰਕੇ ਰਿਜੈਕਟ ਕਰ ਦਿੱਤਾ ਸੀ ਕਿਉਂਕਿ ਫਿਲਮ ਨਿਰਦੇਸ਼ਕ ਆਪਣੀ ਫਿਲਮ ਦੇ ਲਈ ਮੋਟੀ ਹੀਰੋਇਨ ਚਾਹੁੰਦੇ ਸਨ ਤੇ ਪਰ ਉਸ ਸਮੇਂ ਉਹ ਕਾਫੀ ਪਤਲੇ ਸਨ। ਜੇ ਹੁਣ ਦੇਖਿਆ ਜਾਵੇ ਤਾਂ ਇਸ ਸਮੇ ਹੇਮਾ ਮਾਲਿਨੀ ਰਾਜਨੀਤਿਕ ਵਿੱਚ ਪੂਰੀ ਤਰਾਂ ਦੇ ਨਾਲ ਸਰਗਰਮ ਹਨ। ਭਾਜਪਾ ਦੇ ਟਿਕਟ ‘ਤੇ ਮਥੁਰਾ ਦੀ ਸੀਟ ਤੋਂ ਹੇਮਾ ਮਾਲਿਨੀ ਦੂਜੀ ਵਾਰ ਸਾਂਸਦ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ 2.9 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ।