ਪੰਜਾਬ ਵਿੱਚ ਕੋਰੋਨਾ ਨਾਲ 191 ਮਰੀਜ਼ਾਂ ਦੀ ਮੌਤਾਂ ਹੋਈ

Corona kills 191 patients in Punjab

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ।

ਘਾਤਕ ਵਾਇਰਸ ਕਾਰਣ ਐਤਵਾਰ ਨੂੰ 191 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,531 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ‘ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10506 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 4,42,125 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,57,276 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ।

ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 1729, ਐੱਸ. ਏ. ਐੱਸ. ਨਗਰ 985, ਜਲੰਧਰ 691, ਪਟਿਆਲਾ 677, ਅੰਮ੍ਰਿਤਸਰ 529, ਬਠਿੰਡਾ 812, ਹੁਸ਼ਿਆਰਪੁਰ 321, ਗੁਰਦਾਸਪੁਰ 261, ਕਪੂਰਥਲਾ 144, ਪਠਾਨਕੋਟ 204, ਸੰਗਰੂਰ 170, ਸ੍ਰੀ ਮੁਕਤਸਰ ਸਾਹਿਬ 301, ਫਾਜ਼ਿਲਕਾ 469, ਐੱਸ. ਬੀ. ਐੱਸ. ਨਗਰ 84, ਰੋਪੜ 229, ਫਰੀਦਕੋਟ 285, ਫਿਰੋਜ਼ਪੁਰ 96, ਮਾਨਸਾ 228, ਮੋਗਾ 113, ਤਰਨਤਾਰਨ 15, ਫਤਿਹਗੜ੍ਹ ਸਾਹਿਬ 102 ਅਤੇ ਬਰਨਾਲਾ ‘ਚ 86 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ