CBSE News: CBSE ਦੀਆਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਹੋਣਗੀਆਂ ਮੁਕੰਮਲ

cbse-pending-exams

CBSE News: Coronavirus ਕਾਰਨ ਮਾਰਚ ‘ਚ ਰੋਕੀ ਗਈ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਪ੍ਰੀਖਿਆ ਨੂੰ ਜੁਲਾਈ ‘ਚ ਸ਼ੁਰੂ ਕਰਵਾਉਣ ਦਾ ਐਲਾਨ ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵਿੱਟਰ ’ਤੇ ਕੀਤਾ ਹੈ। ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰਦਿਆਂ ਡਾ. ਨਿਸ਼ੰਕ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਬਚੀ ਪ੍ਰੀਖਿਆ 1 ਤੋਂ 15 ਜੁਲਾਈ ਦੇ ਵਿਚਕਾਰ ਹੋਵੇਗੀ।

cbse-pending-exams

ਇਸ ਐਲਾਨ ਨਾਲ ਹੀ ਬੋਰਡ ਪ੍ਰੀਖਿਆਵਾਂ ਦੇਣ ਦਾ ਇੰਤਜ਼ਾਰ ਕਰ ਰਹੇ ਲੱਖਾਂ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ ਹੈ। ਐੱਮ. ਐੱਚ. ਆਰ. ਡੀ. ਮੰਤਰੀ ਨੇ ਦੱਸਿਆ ਕਿ 12ਵੀਂ ਦੀਆਂ ਬਚੀਆਂ ਪ੍ਰੀਖਿਆਵਾਂ ਸਾਰੇ ਵਿਦਿਆਰਥੀ ਦੇਣਗੇ, ਜਦਕਿ 10ਵੀਂ ਦੀ ਪ੍ਰੀਖਿਆ ਕੇਵਲ ਪੂਰਬੀ ਦਿੱਲੀ ਦੇ ਦੰਗਿਆਂ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਹੀ ਦੇਣੀ ਹੋਵੇਗੀ। ਭਾਵੇਂ ਪ੍ਰੀਖਿਆ ਦੀ ਮਿਤੀ ਦੇ ਐਲਾਨ ਨਾਲ ਹੁਣ ਸੀ. ਬੀ. ਐੱਸ. ਈ. ਨੇ ਡੇਟਸ਼ੀਟ ਜਾਰੀ ਨਹੀਂ ਕੀਤੀ ਹੈ। ਉਥੇ ਮੰਤਰੀ ਨੇ ਸਾਫ ਕੀਤਾ ਹੈ ਕਿ ਜੁਲਾਈ ਵਿਚ ਕੇਵਲ 29 ਵਿਸ਼ਿਆਂ ਦੀ ਪ੍ਰੀਖਿਆ ਹੀ ਹੋਵੇਗੀ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ