Corona in Punjab: Corona ਨੂੰ ਲੈ ਕੇ ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ, ਸਿਰਫ 62 ਕੇਸ ਆਏ ਸਾਹਮਣੇ

relief-in-corona-case-in-punjab
Corona in Punjab: ਪਿਛਲੇ ਲਗਾਤਾਰ 8 ਦਿਨਾਂ ਤੋਂ Corona ਦੇ ਪਾਜ਼ੇਟਿਵ ਮਰੀਜ਼ਾਂ ਦਾ ਸੈਂਕੜਾ ਲਗਾ ਰਹੇ ਪੰਜਾਬ ਨੂੰ ਸ਼ੁੱਕਰਵਾਰ ਨੂੰ ਵੱਡੀ ਰਾਹਤ ਮਿਲੀ ਹੈ। ਸ਼ੁੱਕਰਵਾਰ ਨੂੰ ਪੰਜਾਬ ‘ਚ Corona ਦੇ ਕੁਲ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਹਾਲੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਪੰਜਾਬ ‘ਚ ਮ੍ਰਿਤਕਾਂ ਦੀ ਸੰਖਿਆਂ 29 ਹੋ ਗਈ ਹੈ। ਵੀਰਵਾਰ ਤਕ ਪੰਜਾਬ ‘ਚ Corona ਦੇ 1705 ਮਾਮਲੇ ਪਾਜ਼ੇਟਿਵ ਸੀ ਤੇ ਹੁਣ ਨਵੇਂ ਕੇਸਾਂ ਨੂੰ ਮਿਲਾ ਕੇ ਸੂਬੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1767 ਪਹੁੰਚ ਗਈ ਹੈ। ਹਾਲਾਂਕਿ ਸਿਹਤ ਵਿਭਾਗ ਦੇ ਬੁਲੇਟਿਨ ‘ਚ ਪੀੜਤਾਂ ਦੀ ਗਿਣਤੀ 1731 ਦੱਸੀ ਗਈ ਹੈ ਪਰ ਇਹ ਬੁਲੇਟਿਨ ਸ਼ੁੱਕਰਵਾਰ ਸ਼ਾਮ ਦਾ ਹੈ। ਪੰਜਾਬ ‘ਚ ਸ਼ੁੱਕਰਵਾਰ ਤਕ 37950 ਲੋਕਾਂ ਦੇ ਟੈਸਟ ਹੋਏ ਹਨ, ਜਿਨ੍ਹਾ ‘ਚ 5 ਹਜ਼ਾਰ ਮਾਮਲਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੰਜਾਬ ‘ਚ 152 ਲੋਕ ਠੀਕ ਹੋ ਚੁੱਕੇ ਹਨ ਜਦਕਿ 1550 ਐਕਟਿਵ ਕੇਸ ਦੱਸੇ ਜਾ ਰਹੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।