Corona in Jalandhar: ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਭੈਣ-ਭਰਾ ਨੇ ਦਿੱਤੀ Corona ਨੂੰ ਮਾਤ

brother-sister-returned-home-defeating-corona
Corona in Jalandhar: Corona ਮਹਾਮਾਰੀ ਨੇ ਜਿਥੇ ਪੂਰੀ ਦੁਨੀਆ ਵਿਚ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਆਪਣੀ ਲਪੇਟ ‘ਚ ਲਿਆ, ਉਥੇ ਹੀ ਹੁਣ ਵੱਡੀ ਗਿਣਤੀ ਵਿਚ ਬੱਚੇ ਵੀ ਇਸ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਇਸੇ ਨਾ-ਮੁਰਾਦ ਬੀਮਾਰੀ ਨੇ ਪਿਛਲੇ ਦਿਨੀਂ ਬਸਤੀ ਦਾਨਿਸ਼ਮੰਦਾਂ ਦੇ ਬਜ਼ੁਰਗ ਜੀਤ ਲਾਲ (70) ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦੀਆਂ 2 ਪੋਤੀਆਂ ਮਨਮੀਤ (8), ਊਮਿਕਾ (7) ਅਤੇ ਦੋਹਤਾ ਮਨਜੀਤ ਸਿੰਘ (17) ਵੀ ਕੋਰੋਨਾ ਪਾਜ਼ੇਟਿਵ ਆ ਗਏ। ਸ਼ੁੱਕਰਵਾਰ ਜਦੋਂ ਮਨਮੀਤ ਅਤੇ ਮਨਜੀਤ ਸਿੰਘ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਪਰਿਵਾਰਾਂ ਲਈ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਤਿੰਨ ਹਫਤਿਆਂ ਬਾਅਦ ਦੋਵੇਂ ਭੈਣ-ਭਰਾ ਨੂੰ ਘਰ ਪਰਤਣ ਦਾ ਚਾਅ ਤਾਂ ਜ਼ਰੂਰ ਸੀ ਪਰ ਦੂਜੇ ਪਾਸੇ ਅਜੇ ਊਮਿਕਾ ਅਤੇ ਜੀਤ ਲਾਲ ਦੇ ਹਸਪਤਾਲ ਵਿਚ ਹੋਣ ਨਾਲ ਥੋੜੀ ਨਿਰਾਸ਼ਾ ਵੀ ਜ਼ਰੂਰ ਝਲਕ ਰਹੀ ਸੀ। ਹੁਣ ਪਰਿਵਾਰ ਅਰਦਾਸਾਂ ਕਰ ਰਿਹਾ ਹੈ ਕਿ ਬਾਕੀ ਪਰਿਵਾਰਕ ਮੈਂਬਰ ਤੇ ਹੋਰ ਜਿਹੜੇ ਲੋਕ ਵੀ ਹਸਪਤਾਲ ਦਾਖਲ ਹਨ, ਉਹ ਆਪਣੇ ਘਰਾਂ ਨੂੰ ਜਲਦੀ ਠੀਕ ਹੋ ਕੇ ਪਰਤ ਆਉਣ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ