Corona Updates: Corona ਦੇ ਕਹਿਰ ਨੂੰ ਦੇਖਦੇ ਹੋਏ WHO ਨੇ ਦਿੱਤੀ ਚੇਤਾਵਨੀ, ਇੰਨ੍ਹਾਂ ਦੇਸ਼ਾਂ ਵਿੱਚ ਦੁਬਾਰਾ ਫੈਲ ਸਕਦਾ ਹੈ Corona

who-warns-there-could-be-a-second-peak-of-corona
Corona Updates: ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਮੁੜ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਸਬੰਧੀ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਚੀਨ, ਯੂਰਪ ਤੇ ਹੁਣ ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆ ਗਈ ਹੈ ਪਰ ਲਗਾਤਾਰ ਦੁਨੀਆ ਭਰ ਦੇ ਵਿਗਿਆਨੀ ‘ਸੈਕੇਂਡ ਵੇਵ’ ਦਾ ਖਤਰਾ ਦੱਸ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਨੂੰ ‘ਸੈਕੇਂਡ ਵੇਵ’ ਦਾ ਸਾਹਮਣਾ ਨਾ ਵੀ ਕਰਨਾ ਪਵੇ ਤਾਂ ਵੀ ਕੁਝ ਅਜਿਹੇ ਦੇਸ਼ ਹਨ ਜਿਥੇ ਮੁੜ ਤੋਂ ਇਨਫੈਕਸ਼ਨ ਦੇ ਮਾਮਵੇ ਵਧਣਗੇ ਤੇ ‘ਸੈਕੇਂਡ ਪੀਕ’ ਆਉਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ ਨਹੀਂ ਘੱਟ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਸੰਖਿਆ 57000 ਤੋਂ ਪਾਰ

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾਕਟਰ ਮਾਈਕ ਰੇਆਨ ਨੇ ਕਿਹਾ ਕਿ ਫਿਲਹਾਲ ਦੁਨੀਆ ਵਿਚ ਕੋਰੋਨਾ ਵਾਇਰਸ ਦੀ ‘ਫਸਟ ਵੇਵ’ ਚੋਟੀ ‘ਤੇ ਹੈ ਤੇ ਇਥੋਂ ਦੁਨੀਆ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਸ ਦੇ ਕੇਸਾਂ ਵਿਚ ਕਮੀ ਆਉਣ ਲੱਗੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਹੋਰ ਦਿਨਾਂ ਤੱਕ ਮਾਮਲਿਆਂ ਵਿਚ ਵਾਧਾ ਹੀ ਦਰਜ ਕੀਤਾ ਜਾਵੇਗਾ ਤੇ ਏਸ਼ੀਆ-ਅਫਰੀਕਾ ਵਿਚ ਮਾਮਲੇ ਵਧੇਰੇ ਆਉਣਗੇ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ