Corona in Maharashtra: ਮਹਾਰਾਸ਼ਟਰ ਵੀ Corona ਦਾ ਕਹਿਰ, Corona ਕਾਰਨ 97 ਲੋਕਾਂ ਦੀ ਮੌਤ

corona-break-death-record-in-maharashtra-97-killed
Corona in Maharashtra: ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੇ 2091 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 97 ਲੋਕਾਂ ਦੀ ਮੌਤ ਹੋਈ ਹੈ, ਜੋ ਹੁਣ ਤੱਕ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਹੈ। ਸੂਬੇ ਵਿਚ ਕੋਰੋਨਾ ਦੇ ਕੁਲ 54 ਹਜ਼ਾਰ 758 ਕੇਸ ਹੋ ਗਏ ਹਨ ਅਤੇ 1792 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਮੁੰਬਈ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 1002 ਨਵੇਂ ਕੇਸ ਸਾਹਮਣੇ ਆਏ ਅਤੇ 39 ਲੋਕਾਂ ਨੇ ਦਮ ਤੋੜਿਆ। ਮੁੰਬਈ ਵਿਚ ਕੋਰੋਨਾ ਦੇ ਕੁਲ 32 ਹਜ਼ਾਰ 974 ਮਾਮਲੇ ਹੋ ਗਏ ਹਨ ਅਤੇ 1065 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: Delhi Weather News: ਦਿੱਲੀ ਐੱਨ.ਸੀ.ਆਰ. ਵਿੱਚ ਵੱਧਦੀ ਹੋਈ ਗਰਮੀ ਨੂੰ ਦੇਖਕੇ ਮੌਸਮ ਵਿਭਾਗ ਵਲੋਂ ਹਾਈ-ਅਲਰਟ

ਸੂਬੇ ਵਿਚ ਕੋਰੋਨਾ ਦੇ 36 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ। ਹੁਣ 16 ਹਜ਼ਾਰ 954 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟੇ ਵਿਚ 1168 ਮਰੀਜ਼ ਠੀਕ ਹੋਏ ਹਨ। ਮਹਾਰਾਸ਼ਟਰ ਵਿਚ ਹੁਣ ਤੱਕ 3 ਲੱਖ 90 ਹਜ਼ਾਰ 170 ਟੈਸਟ ਹੋਏ ਹਨ। ਇਨ੍ਹਾਂ ਵਿਚੋਂ 54 ਹਜ਼ਾਰ 758 ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਹਾਰਾਸ਼ਟਰ ਵਿਚ ਕੋਰੋਨਾ ਦੇ 2436 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 60 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 38 ਮਰੀਜ਼ਾਂ ਦੀ ਮੌਤ ਮੁੰਬਈ ਵਿਚ ਹੋਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ